ਕੋਰੋਨਾ ਤੋਂ ਨਜਿੱਠਣ ਲਈ ਦਿੱਲੀ ਸਰਕਾਰ ਨੇ ਲਾਂਚ ਕੀਤਾ ''ਜੀਵਨ ਸੇਵਾ ਐਪ''
Thursday, Nov 12, 2020 - 07:38 PM (IST)
ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਦਿੱਲੀ 'ਚ ਕੋਰੋਨਾ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਪਿਛਲੇ 24 ਘੰਟੇ 'ਚ 8 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵੱਧ ਗਈ ਹੈ। ਇਸ ਕੜੀ 'ਚ ਹੁਣ ਦਿੱਲੀ ਸਰਕਾਰ ਨੇ ਕੋਰੋਨਾ ਨੂੰ ਕਾਬੂ ਕਰਨ ਲਈ ਸ਼ੁੱਕਰਵਾਰ ਨੂੰ ਇੱਕ ਮੋਬਾਇਲ ਐਪ ਸ਼ੁਰੂ ਕੀਤਾ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਅੱਜ ਕੋਰੋਨਾ ਪੀੜਤ ਮਰੀਜ਼ਾਂ ਲਈ 'ਜੀਵਨ ਸੇਵਾ ਐਪ' ਲਾਂਚ ਕੀਤਾ।
ਇਹ ਵੀ ਪੜ੍ਹੋ : ਸਵਾਮੀ ਵਿਵੇਕਾਨੰਦ ਦੀ ਮੂਰਤੀ ਵਿਚਾਰ ਦੀ ਉੱਚਾਈ ਦਾ ਪ੍ਰਤੀਕ : PM ਮੋਦੀ
ਦਿੱਲੀ ਸਰਕਾਰ 'ਚ ਮੰਤਰੀ ਸਤੇਂਦਰ ਜੈਨ ਨੇ ਐਪ ਦੀਆਂ ਖੂਬੀਆਂ ਬਾਰੇ ਦੱਸਦੇ ਹੋਏ ਕਿਹਾ, 'ਜੀਵਨ ਸੇਵਾ ਐਪ' ਦੀ ਵਰਤੋਂ ਹੋਮ ਇਕਾਂਤਵਾਸ 'ਚ ਰਹਿ ਰਹੇ ਕੋਰੋਨਾ ਦੇ ਮਰੀਜ਼ ਹਸਪਤਾਲ ਜਾਣ ਲਈ ਕਰ ਸਕਦੇ ਹਨ। ਉਨ੍ਹਾਂ ਨੂੰ ਸਿਰਫ ਇਸ ਐਪ ਰਾਹੀਂ ਬੁੱਕ ਕਰਨਾ ਹੋਵੇਗਾ ਅਤੇ ਫਿਰ ਉਨ੍ਹਾਂ ਕੋਲ ਇੱਕ ਈ-ਵਾਹਨ ਆਵੇਗੀ (ਜੋ ਮੁਫਤ 'ਚ ਹੋਵੇਗਾ) ਜੋ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦੇਵੇਗੀ। ਇਸ ਐਪ ਨੂੰ ਇਕਾਂਤਵਾਸ 'ਚ ਰਹਿਣ ਵਾਲੇ ਹਰ ਮਰੀਜ਼ ਨੂੰ ਆਪਣੇ ਫੋਨ 'ਚ ਡਾਉਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਸਤੇਂਦਰ ਜੈਨ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਐਮਰਜੈਂਸੀ 'ਚ ਮਦਦ ਕੀਤੀ ਜਾ ਸਕੇ ਇਸ ਲਈ ਇਹ ਐਪ ਤਿਆਰ ਕੀਤਾ ਗਿਆ ਹੈ।