ਦਿੱਲੀ: ਬਜਟ ’ਚ ਸਿੱਖਿਆ ਦੇ ਖੇਤਰ ’ਚ ਕੇਜਰੀਵਾਲ ਸਰਕਾਰ ਦਾ ਐਲਾਨ
Tuesday, Mar 09, 2021 - 12:39 PM (IST)
ਨਵੀਂ ਦਿੱਲੀ— ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮੰਗਲਵਾਰ ਨੂੰ ਆਪਣਾ ਬਜਟ ਪੇਸ਼ ਕੀਤਾ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ 69 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਬਜਟ ’ਚ ਦਿੱਲੀ ਸਰਕਾਰ ਵਲੋਂ ਕਈ ਵੱਡੇ ਐਲਾਨ ਕੀਤੇ ਗਏ। ਦਿੱਲੀ ਵਿਚ ਜਿੱਥੇ ਸਿਹਤ ਸੇਵਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕੁੱਲ ਬਜਟ 9934 ਕਰੋੜ ਰੱਖਿਆ ਗਿਆ, ਉੱਥੇ ਹੀ ਸਿੱਖਿਆ ਦੇ ਖੇਤਰ ’ਚ ਵੀ ਕਈ ਐਲਾਨ ਕੀਤੇ ਗਏ।
ਸਿੱਖਿਆ ਦੇ ਖੇਤਰ ਵਿਚ ਕੇਜਰੀਵਾਲ ਸਰਕਾਰ ਦਾ ਐਲਾਨ-
ਦਿੱਲੀ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ 16 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਜਟ ਪੇਸ਼ ਕੀਤਾ ਹੈ।
ਦਿੱਲੀ ਦੇ 11-12ਵੀਂ ਦੇ ਬੱਚਿਆਂ ਨੂੰ ਬਿਜ਼ਨੈੱਸ ਆਈਡੀਆ ਲਈ ਉਤਸ਼ਾਹਤ ਕੀਤਾ ਜਾਵੇਗਾ, ਜਿਸ ਦਾ ਆਈਡੀਆ ਚੰਗਾ ਹੋਵੇਗਾ, ਉਸ ਨੂੰ 2,000 ਰੁਪਏ ਦੇ ਕੇ ਯੋਜਨਾ ਤਿਆਰ ਕਰਨ ਨੂੰ ਕਿਹਾ ਜਾਵੇਗਾ। ਜੇਤੂਆਂ ਦਾ ਸਨਮਾਨ ਹੋਵੇਗਾ ਅਤੇ ਪ੍ਰਦਰਸ਼ਨੀ ਵੀ ਲੱਗੇਗੀ।
ਦਿੱਲੀ ’ਚ ਨਰਸੀ ਤੋਂ 8ਵੀਂ ਤੱਕ ਦਾ ਨਵਾਂ ਕੋਰਸ ਆਵੇਗਾ, ਦਿੱਲੀ ਦਾ ਆਪਣਾ ਬੋਰਡ ਬਣਾਇਆ ਜਾਵੇਗਾ।
ਦਿੱਲੀ ’ਚ ਕਰੀਬ 100 ਸਕੂਲ ਆਫ ਐਕਸੀਲੈਂਸ ਬਣਾਇਆ ਜਾਵੇਗਾ, ਜਿਸ ’ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਸ਼ਾਮਲ ਕੀਤੇ ਜਾਣਗੇ।
ਦਿੱਲੀ ’ਚ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਕੋਰਸ ਕਰਵਾਇਆ ਜਾਵੇਗਾ, ਤਾਂ ਕਿ ਉਨ੍ਹਾਂ ਨੂੰ ਨੌਕਰੀ ਲਈ ਤਿਆਰ ਕੀਤਾ ਜਾਵੇ।
ਇਹ ਵੱਡੇ ਐਲਾਨ ਵੀ ਹੋਏ—
ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਦਿੱਲੀ ’ਚ ਓਲਪਿੰਕ ਖੇਡਾਂ ਦਾ ਆਯੋਜਨ ਕਰਨਾ ਚਾਹੁੰਦੇ ਹਾਂ। ਅਗਲੇ 25 ਸਾਲ ’ਚ ਸਪੋਰਟਸ ਦੀ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ। ਸਾਲ 2048 ਵਿਚ ਹੋਣ ਵਾਲੇ ਓਲਪਿੰਕ ਖੇਡਾਂ ਲਈ ਦਿੱਲੀ ਨੂੰ ਤਿਆਰ ਕੀਤਾ ਜਾਵੇਗਾ।
ਸਿਸੋਦੀਆ ਨੇ ਕਿਹਾ ਕਿ ਸਾਡਾ ਟੀਚਾ ਸਾਲ 2047 ਤੱਕ ਦਿੱਲੀ ਦੇ ਨਾਗਰਿਕ ਦੀ ਪ੍ਰਤੀ ਵਿਅਕਤੀ ਆਮਦਨ ਸਿੰਗਾਪੁਰ ਵਿਚ ਬੈਠੇ ਨਾਗਰਿਕ ਦੇ ਪ੍ਰਤੀ ਵਿਅਕਤੀ ਆਮਦਨ ਦੇ ਬਰਾਬਰ ਹੋ ਜਾਵੇ।
ਦਿੱਲੀ ਵਿਚ ਪ੍ਰਦੂਸ਼ਣ ਦੇ ਮੋਰਚੇ ’ਤੇ ਕਈ ਵੱਡੇ ਫ਼ੈਸਲੇ ਕੀਤੇ ਜਾ ਰਹੇ ਹਨ। 2024 ਤੱਕ ਦਿੱਲੀ ਵਿਚ ਨਵੇਂ ਵਾਹਨਾਂ ਦੀ ਗਿਣਤੀ ’ਚ 25 ਫ਼ੀਸਦੀ ਇਲੈਕਟ੍ਰਾਨਿਕ ਵਾਹਨਾਂ ਦੀ ਗਿਣਤੀ ਕਰਨ ’ਤੇ ਫੋਕਸ ਹੈ।
ਇਸ ਤੋਂ ਇਲਾਵਾ ਦਿੱਲੀ ਵਿਚ 500 ਥਾਂ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ।