...ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਅਚਾਨਕ ਖੁੱਲ੍ਹੀਆਂ ਬਜ਼ੁਰਗ ਦੀਆਂ ਅੱਖਾਂ, ਵੇਖ ਲੋਕ ਹੋਏ ਹੈਰਾਨ

Monday, Dec 27, 2021 - 05:41 PM (IST)

...ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਅਚਾਨਕ ਖੁੱਲ੍ਹੀਆਂ ਬਜ਼ੁਰਗ ਦੀਆਂ ਅੱਖਾਂ, ਵੇਖ ਲੋਕ ਹੋਏ ਹੈਰਾਨ

ਦਿੱਲੀ— ਦਿੱਲੀ ਦੇ ਸ਼ਮਸ਼ਾਨਘਾਟ ’ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਅੰਤਿਮ ਸੰਸਕਾਰ ਤੋਂ ਠੀਕ ਪਹਿਲਾ ਬਜ਼ੁਰਗ ਜ਼ਿੰਦਾ ਹੋ ਗਿਆ। ਇਹ ਘਟਨਾ ਨਰੇਲਾ ਇਲਾਕੇ ਦੇ ਟਿਕਰੀ ਖੁਰਦ ਪਿੰਡ ਦੀ ਹੈ। ਇੱਥੇ 62 ਸਾਲਾ ਇਕ ਬਜ਼ੁਰਗ ਸਤੀਸ਼ ਭਾਰਦਵਾਜ ਦੀ ਐਤਵਾਰ ਸਵੇਰੇ ਮੌਤ ਹੋ ਗਈ ਸੀ। ਅਜਿਹਾ ਦਾਅਵਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਕੀਤਾ ਗਿਆ। ਮੌਤ ਤੋਂ ਬਾਅਦ ਸੋਗ ਵਿਚ ਡੁੱਬੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੈ ਕੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਸਨ। 

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

PunjabKesari

ਮਿ੍ਰਤਕ ਨੂੰ ਅਗਨੀ ਦੇਣ ਲਈ ਜਿਵੇਂ ਹੀ ਲਾਸ਼ ਤੋਂ ਕਫ਼ਨ ਨੂੰ ਹਟਾਇਆ ਗਿਆ ਤਾਂ ਲੋਕਾਂ ਦੇ ਹੋਸ਼ ਉਡ ਗਏ। ਬਜ਼ੁਰਗ ਅਚਾਨਕ ਅਰਥੀ ’ਤੇ ਜ਼ਿੰਦਾ ਹੋ ਗਿਆ ਅਤੇ ਸਾਹ ਲੈਣ ਲੱਗਾ। ਇੰਨਾ ਹੀ ਨਹੀਂ ਉਸ ਨੇ ਅੱਖਾਂ ਵੀ ਖੋਲ੍ਹ ਲਈਆਂ। ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਲਈ ਪਹੁੰਚੇ ਲੋਕਾਂ ਨੇ ਤੁਰੰਤ ਦਿੱਲੀ ਪੁਲਸ ਅਤੇ ਐਂਬੂਲੈਂਸ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਬਜ਼ੁਰਗ ਦੀ ਡਾਕਟਰ ਨੇ ਜਾਂਚ ਕੀਤੀ ਅਤੇ ਉਸ ਦੇ ਸਾਹ ਚੱਲ ਰਹੇ ਸਨ, ਉਸਨੂੰ ਤੁਰੰਤ ਰਾਜਾ ਹਰੀਚੰਦਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

PunjabKesari

 

 

 


author

Tanu

Content Editor

Related News