ਪਟਾਕੇ ''ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ ''ਚ ਵੜੇ ਸਟੀਲ ਦੇ ਟੁੱਕੜੇ
Saturday, Oct 31, 2020 - 10:24 AM (IST)
ਨਵੀਂ ਦਿੱਲੀ- ਉੱਤਰ ਪੱਛਮੀ ਦਿੱਲੀ 'ਚ ਇਕ ਪਟਾਕੇ ਦੇ ਫਟਣ ਨਾਲ 9 ਸਾਲਾ ਇਕ ਮੁੰਡੇ ਦੀ ਮੌਤ ਹੋ ਗਈ। ਮੁੰਡੇ ਨੇ ਪਟਾਕੇ ਨੂੰ ਸਟੀਲ ਦੇ ਗਿਲਾਸ ਨਾਲ ਢੱਕ ਦਿੱਤਾ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਪਛਾਣ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਿੰਸ ਦੇ ਰੂਪ 'ਚ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਮੁੰਡੇ ਨੇ ਇਕ ਪਟਾਕਾ ਲਿਆ ਅਤੇ ਉਸ 'ਚ ਅੱਗ ਲਗਾਉਣ ਤੋਂ ਬਾਅਦ ਸਟੀਲ ਦਾ ਗਿਲਾਸ ਰੱਖ ਦਿੱਤਾ। ਜਦੋਂ ਪਟਾਕਾ ਫਟ ਗਿਆ ਤਾਂ ਸਟੀਲ ਦੇ ਗਿਲਾਸ ਦੇ ਟੁੱਕੜੇ ਉਸ ਦੇ ਸਰੀਰ 'ਚ ਵੜ ਗਏ। ਜਿਸ ਨਾਲ ਉਸ ਦੀ ਮੌਤ ਹੋ ਗਈ।''
ਦੁਕਾਨਾਂ 'ਚ ਗਲਤ ਤਰੀਕੇ ਨਾਲ ਹੋ ਰਹੀ ਪਟਾਕਿਆਂ ਦੀ ਵਿਕਰੀ
ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਮਾਮਲਾ ਅਲੀਪੁਰ ਦੇ ਬਖਤਾਬਪੁਰ ਇਲਾਕੇ ਦਾ ਹੈ। ਮ੍ਰਿਤਕ ਪ੍ਰਿੰਸ ਦਾਸ ਆਪਣੇ ਮਾਤਾ-ਪਿਤਾ ਨਾਲ ਇਕ ਕਾਲੋਨੀ 'ਚ ਰਹਿੰਦਾ ਸੀ। ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ, ਜਦੋਂ ਕਿ ਮਾਂ ਖੇਤਾਂ 'ਚ ਕੰਮ ਕਰਦੀ ਹੈ। ਪ੍ਰਿੰਸ ਸ਼ਾਂਤੀ ਨਿਕੇਤਨ ਪਬਲਿਕ ਸਕੂਲ 'ਚ ਪੜ੍ਹਾਈ ਕਰ ਰਿਹਾ ਸੀ। ਉੱਥੇ ਹੀ ਇਸ ਮਾਮਲੇ 'ਚ ਪੁਲਸ ਨੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਫਿਲਹਾਲ ਪੁਲਸ ਇਹ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਆਖਰ ਬੱਚੇ ਨੇ ਪਟਾਕਾ ਕਿੱਥੋਂ ਲਿਆਂਦਾ ਸੀ। ਪੁਲਸ ਬੱਚੇ ਦੇ ਦੋਸਤਾਂ ਤੋਂ ਪਤਾ ਲਗਾ ਕੇ ਦੁਕਾਨਦਾਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੁਕਾਨਾਂ 'ਚ ਗਲਤ ਤਰੀਕੇ ਨਾਲ ਪਟਾਕਿਆਂ ਦੀ ਵਿਕਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ
ਇਸ ਤਰ੍ਹਾਂ ਵਾਪਰਿਆ ਹਾਦਸਾ
ਸਥਾਨਕ ਥਾਣਾ ਪੁਲਸ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਿੰਸ ਦੇ ਮਾਤਾ-ਪਿਤਾ ਆਪਣੇ ਕੰਮ 'ਤੇ ਚੱਲੇ ਗਏ ਸਨ। ਉਦੋਂ ਇਲਾਕੇ ਦੀ ਕਿਸੇ ਦੁਕਾਨ ਤੋਂ ਪ੍ਰਿੰਸ ਨੇ ਪਟਾਕਾ ਖਰੀਦਿਆ ਅਤੇ ਦੋਸਤਾਂ ਨਾਲ ਖਾਲੀ ਪਏ ਪਲਾਟ 'ਚ ਚੱਲਾ ਗਿਆ। ਇੱਥੇ ਉਹ ਪਟਾਕੇ ਚਲਾਉਣ ਲੱਗਾ। ਉਸ ਨੇ ਸਟੀਲ ਦਾ ਗਿਲਾਸ ਪਟਾਕੇ ਦੇ ਉੱਪਰ ਰੱਖ ਦਿੱਤਾ ਸੀ। ਪਟਾਕਾ ਨਹੀਂ ਚਲਣ ਕਾਰਨ ਜਦੋਂ ਉਹ ਦੇਖਣ ਗਿਆ ਤਾਂ ਪਟਾਕਾ ਅਚਾਨਕ ਚੱਲ ਗਿਆ। ਉਦੋਂ ਸਟੀਲ ਦੇ ਗਿਲਾਸ ਦੇ ਟੁੱਕੜੇ ਉਸ ਦੇ ਸਰੀਰ 'ਚ ਵੜ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 'ਲੂਡੋ ਗੇਮ' ਨੇ ਖ਼ਤਮ ਕੀਤਾ ਪਿਉ-ਧੀ ਦਾ ਪਵਿੱਤਰ ਰਿਸ਼ਤਾ, ਕਾਰਨ ਜਾਣ ਹੋਵੋਗੇ ਹੈਰਾਨ