ਦਿੱਲੀ ਅਗਨੀਕਾਂਡ : PM ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ

12/08/2019 1:56:45 PM

ਨਵੀਂ ਦਿੱਲੀ— ਦਿੱਲੀ 'ਚ ਐਤਵਾਰ ਨੂੰ ਅਨਾਜ ਮੰਡੀ ਇਲਾਕੇ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏੇ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੱਗ 'ਚ ਝੁਲਸੇ ਲੋਕਾਂ ਨੂੰ ਵੀ ਪ੍ਰਤੀ ਵਿਅਕਤੀ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਨੇ ਐਲਾਨ ਕੀਤਾ ਹੈ ਕਿ ਅੱਗ ਦੀ ਵਜ੍ਹਾ ਤੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੀ. ਐੱਮ. ਰਾਹਤ ਫੰਡ 'ਚੋਂ ਇਹ ਰਾਸ਼ੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਹ ਜੋ ਰਾਸ਼ੀ ਦਿੱਤੀ ਹੈ, ਉਹ ਕਾਨੂੰਨੀ ਜ਼ਿੰਮੇਵਾਰੀ ਨਹੀਂ ਸਗੋਂ ਕਿ ਨੈਤਿਕ ਜ਼ਿੰਮੇਵਾਰੀ ਦੇ ਆਧਾਰ 'ਤੇ ਦਿੱਤੀ ਗਈ ਹੈ।

 

PunjabKesari

ਦੱਸਣਯੋਗ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਸਥਿਤ ਇਕ ਇਮਾਰਤ 'ਚ ਐਤਵਾਰ ਦੀ ਸਵੇਰੇ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਝੁਲਸ ਗਏ। ਮਰਨ ਵਾਲਿਆਂ 'ਚ ਕਈ ਮਜ਼ਦੂਰ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਟ ਸਰਕਿਟ ਕਾਰਨ ਲੱਗੀ, ਜਿੱਥੇ ਬੈਗ ਅਤੇ ਪੈਕਜਿੰਗ ਦਾ ਕੰਮ ਚੱਲਦਾ ਸੀ। ਮੌਕੇ 'ਤੇ ਕਾਫੀ ਪਲਾਸਟਿਕ ਹੋਣ ਦੀ ਵਜ੍ਹਾ ਤੋਂ ਧੂੰਆਂ ਵਧ ਹੋ ਗਿਆ। ਦਿੱਲੀ ਸਰਕਾਰ ਨੇ ਇਸ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।


Tanu

Content Editor

Related News