ਦਿੱਲੀ ਅਗਨੀਕਾਂਡ : ਮਰਨ ਤੋਂ ਪਹਿਲਾਂ ਦੋਸਤ ਨੂੰ ਆਖਰੀ ਫੋਨ- ਮੇਰੇ ਬੱਚਿਆਂ ਦਾ ਖਿਆਲ ਰੱਖਣਾ (ਵੀਡੀਓ)

12/09/2019 4:04:16 PM

ਨਵੀਂ ਦਿੱਲੀ— ਦਿੱਲੀ ਦੇ ਅਨਾਜ ਮੰਡੀ ਸਥਿਤ 'ਚ ਇਕ ਫੈਕਟਰੀ 'ਚ ਐਤਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਨੇ ਲੋਕਾਂ ਨੂੰ ਦਹਿਲਾ ਕੇ ਰੱਖ ਦਿੱਤਾ। ਇਸ ਹਾਦਸੇ 'ਚ 43 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਾਲੀ ਜਗ੍ਹਾ ਦਾ ਮੰਜ਼ਰ ਅਜਿਹਾ ਸੀ, ਜੋ ਕਿਸੇ ਨੂੰ ਵੀ ਰੋਣ 'ਤੇ ਮਜ਼ਬੂਰ ਕਰ ਦੇਵੇ। ਇਸ ਵਿਚ ਇਕ ਅਜਿਹੀ ਦਰਦਨਾਕ ਕਹਾਣੀ ਦਾ ਪਤਾ ਲੱਗਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਖੁਦ ਨੂੰ ਭਾਵੁਕ ਹੋਣ ਤੋਂ ਨਹੀਂ ਰੋਕ ਸਕੋਗੇ।

ਅੱਗ ਦੀਆਂ ਲਪਟਾਂ 'ਚ ਘਿਰੇ ਅਤੇ ਧੂੰਏ ਤੋਂ ਪਰੇਸ਼ਾਨ ਮੁਸ਼ਰਫ਼ ਨਾਂ ਦੇ ਇਕ ਨੌਜਵਾਨ ਨੇ ਤੜਕੇ ਕਰੀਬ 5 ਵਜੇ ਜ਼ਿੰਦਗੀ ਦੇ ਆਖਰੀ ਪਲਾਂ 'ਚ ਆਪਣੇ ਦੋਸਤ ਨੂੰ ਫੋਨ ਕੀਤਾ। ਕਰੀਬ ਸਾਢੇ ਤਿੰਨ ਮਿੰਟ ਦੀ ਗੱਲਬਾਤ ਦੇ ਆਡੀਓ 'ਚ ਉਹ ਵਾਰ-ਵਾਰ ਦੋਸਤ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਧਿਆਨ ਰੱਖਣ ਦੀ ਗੁਹਾਰ ਲਗਾਉਂਦਾ ਰਿਹਾ। ਮੁਸ਼ਰਫ਼ ਨੇ ਦੋਸਤ ਨੂੰ ਦੱਸਿਆ ਕਿ ਇੱਥੇ ਅੱਗ ਲੱਗ ਗਈ ਹੈ ਅਤੇ ਬਚਣ ਦਾ ਕੋਈ ਰਸਤਾ ਨਹੀਂ ਹੈ।

ਮੁਸ਼ਰਫ਼ ਨੇ ਦੋਸਤ ਮੋਨੂੰ ਨੂੰ ਫੋਨ ਕੀਤਾ- ਹੈਲੋ ਮੈਨੂੰ, ਭੈਯਾ ਅੱਜ ਖਤਮ ਹੋਣ ਵਾਲਾ ਹੈ। ਅੱਗ ਲੱਗ ਗਈ ਹੈ। ਆ ਜਾਣਾ ਕਰੋਲਬਾਗ। ਟਾਈਮ ਘੱਟ ਹੈ ਅਤੇ ਦੌੜਨ ਦਾ ਕੋਈ ਰਸਤਾ ਨਹੀਂ ਹੈ। ਖਤਮ ਹੋਇਆ ਭੈਯਾ ਮੈਂ ਤਾਂ, ਘਰ ਦਾ ਧਿਆਨ ਰੱਖਣਾ। ਹੁਣ ਤਾਂ ਸਾਹ ਵੀ ਨਹੀਂ ਲਿਆ ਜਾ ਰਿਹਾ।
ਮੋਨੂੰ- ਫਾਇਰ ਬ੍ਰਿਗੇਡ ਨੂੰ ਫੋਨ ਕਰੋ।
ਮੁਸ਼ਰਫ਼- ਕੁਝ ਨਹੀਂ ਹੋ ਰਿਹਾ ਹੁਣ।
ਮੋਨੂੰ- ਪਾਣੀ ਵਾਲੇ ਨੂੰ ਫੋਨ ਕਰ ਦਿਓ।
ਮੁਸ਼ਰਫ਼- ਕੁਝ ਨਹੀਂ ਹੋ ਸਕਦਾ ਹੈ। ਮੇਰੇ ਘਰ ਦਾ ਧਿਆਨ ਰੱਖਣਾ। ਕਿਸੇ ਨੂੰ ਇਕ ਦਮ ਨਾ ਦੱਸਣ। ਪਹਿਲਾਂ ਵੱਡਿਆਂ ਨੂੰ ਦੱਸਣਾ (ਚੀਕਦੇ ਹੋਏ, ਅੱਲਾਹ)। ਮੇਰੇ ਪਰਿਵਾਰ ਨੂੰ ਲੈਣ ਪਹੁੰਚ ਜਾਣਾ। ਤੈਨੂੰ ਛੱਡ ਕੇ ਹੋਰ ਕਿਸੇ 'ਤੇ ਭਰੋਸਾ ਨਹੀਂ ਹੈ।
ਮੁਸ਼ਰਫ਼- ਹੁਣ ਸਾਹ ਵੀ ਨਹੀਂ ਲਿਆ ਜਾ ਰਿਹਾ ਹੈ।
ਮੋਨੂੰ- ਅੱਗ ਪਹੁੰਚ ਗਈ ਹੈ ਜਾਂ ਧੂੰਆਂ ਆ ਰਿਹਾ ਹੈ। ਬਾਹਰ ਛੱਜੇ ਵੱਲ ਜਾ।
ਮੁਸ਼ਰਫ਼- ਭਾਈ, ਜਿਵੇਂ ਚਲਾਉਣਾ ਹੈ, ਉਂਝ ਮੇਰਾ ਘਰ ਚਲਾਉਣਾ। ਬੱਚਿਆਂ ਅਤੇ ਸਾਰੇ ਘਰ ਵਾਲਿਆਂ ਨੂੰ ਸੰਭਾਲ ਕੇ ਰੱਖਣਾ। ਇਕ ਦਮ ਘਰ ਨਾ ਦੱਸਣਾ। ਭੈਯਾ ਮੋਨੂੰ ਤਿਆਰੀ ਕਰ ਲੈ ਹੁਣ ਆਉਣ ਦੀ।


DIsha

Content Editor

Related News