ਦਿੱਲੀ ਦੇ ਫਰਨੀਚਰ ਬਾਜ਼ਾਰ ''ਚ ਲੱਗੀ ਭਿਆਨਕ ਅੱਗ, ਮੈਟਰੋ ਸਰਵਿਸ ਬੰਦ
Friday, Jun 21, 2019 - 10:42 AM (IST)

ਨਵੀਂ ਦਿੱਲੀ—ਦਿੱਲੀ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਨੇਡ਼ੇ ਸ਼ਹੀਨ ਬਾਗ ਸਥਿਤ ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ 'ਤੇ 17 ਗੱਡੀਆਂ ਫਾਇਰ ਬ੍ਰਿਗੇਡ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਕਾਰਨ ਕਾਲਿੰਦੀ ਕੁੰਜ ਅਤੇ ਬੋਟੈਨੀਕਲ ਗਾਰਡਨ ਵਿਚਾਲੇ ਕੁਝ ਸਮੇਂ ਲਈ ਮੈਟਰੋ ਸਰਵਿਸ ਬੰਦ ਕਰ ਦਿੱਤੀ ਗਈ ਹੈ।