ਦਿੱਲੀ ਆਏ ਕਿਸਾਨਾਂ ਨੇ ਖਤਮ ਕੀਤਾ ਪ੍ਰਦਰਸ਼ਨ, ਮੋਦੀ ਸਰਕਾਰ ਨੇ ਮੰਨੀਆਂ 5 ਮੰਗਾਂ

Saturday, Sep 21, 2019 - 03:49 PM (IST)

ਦਿੱਲੀ ਆਏ ਕਿਸਾਨਾਂ ਨੇ ਖਤਮ ਕੀਤਾ ਪ੍ਰਦਰਸ਼ਨ, ਮੋਦੀ ਸਰਕਾਰ ਨੇ ਮੰਨੀਆਂ 5 ਮੰਗਾਂ

ਨਵੀਂ ਦਿੱਲੀ— ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਦਿੱਲੀ ਪੈਦਲ ਮਾਰਚ 'ਤੇ ਆਏ ਭਾਰਤੀ ਕਿਸਾਨ ਸੰਗਠਨ ਦੀਆਂ 15 'ਚੋਂ 5 ਮੰਗਾਂ ਮੋਦੀ ਸਰਕਾਰ ਨੇ ਮੰਨ ਲਈਆਂ ਹਨ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਆਏ ਕਿਸਾਨਾਂ ਦੇ 11 ਮੈਂਬਰੀ ਵਫ਼ਦ ਨੇ ਖੇਤੀ ਭਵਨ 'ਚ ਜਾ ਕੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਆਪਣੀਆਂ ਗੱਲਾਂ ਰੱਖੀਆਂ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ 'ਚ ਆਉਂਦੇ ਹੀ ਬਾਰਡਰ 'ਤੇ ਰੋਕ ਦਿੱਤਾ ਗਿਆ ਸੀ। ਕਿਸਾਨ ਸੈਂਕੜੇ ਦੀ ਗਿਣਤੀ 'ਚ ਦਿੱਲੀ ਬਾਰਡਰ 'ਤੇ ਧਰਨੇ 'ਤੇ ਬੈਠ ਗਏ ਸਨ। ਉਨ੍ਹਾਂ ਦੀਆਂ ਮੰਗਾਂ ਸਨ ਕਿ ਸਰਕਾਰ ਉਨ੍ਹਾਂ ਨਾਲ ਗੱਲ ਕਰੇ ਜਾਂ ਫਿਰ ਉਨ੍ਹਾਂ ਨੂੰ ਦਿੱਲੀ ਦੇ ਕਿਸਾਨ ਘਾਟ ਜਾਣ ਦਿੱਤਾ ਜਾਵੇ। ਇਸ ਤੋਂ ਬਾਅਦ ਕਿਸਾਨਾਂ ਦੇ 11 ਮੈਂਬਰੀ ਵਫ਼ਦ ਨੂੰ ਦਿੱਲੀ ਪੁਲਸ ਦੀ ਗੱਡੀ 'ਚ ਖੇਤੀਬਾੜੀ ਮੰਤਰਾਲੇ ਲਿਜਾਇਆ ਗਿਆ ਅਤੇ ਜਿੱਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ।

PunjabKesariਜ਼ਿਕਰਯੋਗ ਹੈ ਕਿ ਕਿਸਾਨ ਮਾਰਚ ਕਾਰਨ ਸ਼ਨੀਵਾਰ ਨੂੰ ਦਿੱਲੀ ਦੇ ਕਈ ਮਾਰਗਾਂ 'ਤੇ ਭਾਰੀ ਜਾਮ ਵੀ ਦੇਖਣ ਨੂੰ ਮਿਲਿਆ। ਦਿੱਲੀ ਦੇ ਆਈ.ਟੀ.ਓ. ਤੋਂ ਦੀਨਦਿਆਲ ਉਪਾਧਿਆਏ ਮਾਰਗ ਨੂੰ ਕਿਸਾਨ ਰੈਲੀ ਕਾਰਨ ਦੋਹਾਂ ਪਾਸਿਓਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗਾਜੀਪੁਰ ਬਾਰਡਰ ਦੇ ਯੂ.ਪੀ. ਗੇਟ ਤੋਂ ਨਿਜਾਮੁਦੀਨ ਆਉਣ ਵਾਲੇ ਮਾਰਗ 'ਤੇ ਆਵਾਜਾਈ ਰੁਕ ਗਈ।

PunjabKesari

ਕਿਸਾਨ ਸੰਗਠਨ ਦੀਆਂ ਇਹ ਸਨ ਮੁੱਖ ਮੰਗਾਂ
1- ਭਾਰਤ ਦੇ ਸਾਰੇ ਕਿਸਾਨਾਂ ਦੇ ਕਰਜ਼ ਪੂਰੀ ਤਰ੍ਹਾਂ ਮੁਆਫ਼ ਹੋਣ।
2- ਕਿਸਾਨਾਂ ਨੂੰ ਸਿੰਚਾਈ ਲਈ ਬਿਜਲੀ ਮੁਫ਼ਤ ਮਿਲੇ।
3- ਕਿਸਾਨ ਅਤੇ ਮਜ਼ਦੂਰਾਂ ਦੀ ਸਿੱਖਿਆ ਅਤੇ ਸਿਹਤ ਮੁਫ਼ਤ
4- ਕਿਸਾਨ-ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇ।
5- ਫਸਲਾਂ ਦੀ ਕੀਮਤ ਕਿਸਾਨ ਪ੍ਰਤੀਨਿਧੀਆਂ ਦੀ ਮੌਜੂਦਗੀ 'ਚ ਤੈਅ ਕੀਤੀ ਜਾਵੇ।
6- ਖੇਤੀ ਕਰ ਰਹੇ ਕਿਸਾਨਾਂ ਦੀ ਹਾਦਸੇ 'ਚ ਮੌਤ ਹੋਣ 'ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
7- ਕਿਸਾਨ ਦੇ ਨਾਲ-ਨਾਲ ਪਰਿਵਾਰ ਨੂੰ ਹਾਦਸਾ ਬੀਮਾਰ ਯੋਜਨਾ ਦਾ ਲਾਭ ਮਿਲੇ।
8- ਪੱਛਮੀ ਉੱਤਰ ਪ੍ਰਦੇਸ਼ 'ਚ ਹਾਈ ਕੋਰਟ ਅਤੇ ਏਮਜ਼ ਦੀ ਸਥਾਪਨਾ ਹੋਵੇ।
9- ਅਵਾਰਾ ਗਊਵੰਸ਼ ਦੇ ਪ੍ਰਤੀ ਗਊਵੰਸ਼ ਗੋਪਾਲਕ ਨੂੰ 300 ਰੁਪਏ ਹਰ ਦਿਨ ਮਿਲਣ।
10- ਕਿਸਾਨਾਂ ਦਾ ਗੰਨਾ ਮੁੱਲ ਭੁਗਤਾਨ ਵਿਆਜ਼ ਸਮੇਤ ਜਲਦ ਕੀਤਾ ਜਾਵੇ।
11- ਦੂਸ਼ਿਤ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਵਾਇਆ ਜਾਵੇ।
12- ਭਾਰਤ 'ਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ।
ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ 5 ਮੰਗਾਂ ਮੰਗ ਲਈਆਂ ਹਨ।


author

DIsha

Content Editor

Related News