ਪੁੱਤ ਹੀ ਨਿਕਲਿਆ ਪਰਿਵਾਰ ਦਾ ਕਾ..ਤਲ, ਇਸ ਵਜ੍ਹਾ ਕਾਰਨ ਮਾ.ਰ ਮੁਕਾਏ ਮਾਪੇ ਤੇ ਭੈਣ
Thursday, Dec 05, 2024 - 01:08 PM (IST)

ਨਵੀਂ ਦਿੱਲੀ- ਦਿੱਲੀ 'ਚ ਕੱਲ੍ਹ ਯਾਨੀ 4 ਦਸੰਬਰ ਦੀ ਸਵੇਰ ਨੂੰ ਹੋਏ ਪੂਰੇ ਪਰਿਵਾਰ ਦੇ ਕਤਲ ਦੀ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਕੋ ਪਰਿਵਾਰ 'ਚ ਪਤੀ-ਪਤਨੀ ਅਤੇ ਧੀ ਦੇ ਕਤਲ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਪਰ ਦਿੱਲੀ ਪੁਲਸ ਨੇ ਕੁਝ ਹੀ ਘੰਟਿਆਂ 'ਚ ਇਸ ਕਤਲ ਦੀ ਗੁੱਥੀ ਸੁਲਝਾ ਕੇ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ। ਦਰਅਸਲ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਬੇਟੇ ਨੇ ਹੀ ਕੀਤਾ ਸੀ। ਬੇਟੇ ਅਰਜੁਨ ਨੇ ਆਪਣੇ ਮਾਤਾ-ਪਿਤਾ ਦੀ ਵਰ੍ਹੇਗੰਢ ਮੌਕੇ ਕਤਲ ਕਰ ਦਿੱਤਾ ਅਤੇ ਪੁਲਸ ਨੂੰ ਉਲਝਾਉਣ ਲਈ ਝੂਠੀ ਕਹਾਣੀ ਸੁਣਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਖੇਡਾਂ ਦਾ ਸ਼ੌਕ ਸੀ ਅਤੇ ਉਹ ਪੜ੍ਹਾਈ 'ਚ ਥੋੜ੍ਹਾ ਕਮਜ਼ੋਰ ਸੀ। ਇਸ ਕਾਰਨ ਉਸ ਦਾ ਪਿਤਾ ਉਸ ਨੂੰ ਹਮੇਸ਼ਾ ਝਿੜਕਦਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਕਈ ਲੋਕਾਂ ਦੇ ਸਾਹਮਣੇ ਅਰਜੁਨ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਉਹ ਕਾਫੀ ਗੁੱਸੇ 'ਚ ਸੀ। ਉਸ ਨੂੰ ਕਈ ਵਾਰੀ ਮਹਿਸੂਸ ਹੋਣ ਲੱਗਾ ਕਿ ਉਸ ਦਾ ਪਰਿਵਾਰ ਉਸ ਦੀ ਭੈਣ ਨੂੰ ਜ਼ਿਆਦਾ ਪਿਆਰ ਕਰਦੇ ਹਨ। ਇੰਨਾ ਹੀ ਨਹੀਂ, ਉਸ ਨੂੰ ਸ਼ੱਕ ਸੀ ਕਿ ਉਸ ਦੇ ਮਾਤਾ-ਪਿਤਾ ਆਪਣੀ ਜਾਇਦਾਦ ਉਸ ਦੀ ਭੈਣ ਦੇ ਨਾਮ ਕਰਵਾ ਦੇਣਗੇ। ਇਸ ਤੋਂ ਬਾਅਦ ਹੀ ਅਰਜੁਨ ਨੇ ਕਤਲ ਦੀ ਯੋਜਨਾ ਬਣਾਈ। ਜਦੋਂ ਅਰਜੁਨ ਨੇ ਪੁੱਛ-ਗਿੱਛ ਦੌਰਾਨ ਵੱਖੋ-ਵੱਖਰੇ ਬਿਆਨ ਦਿੱਤੇ ਤਾਂ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ। ਕੁਝ ਸਖ਼ਤੀ ਤੋਂ ਬਾਅਦ ਅਰਜੁਨ ਨੇ ਕਬੂਲ ਕਰ ਲਿਆ ਕਿ ਉਹ ਇਸ ਕਤਲ ਦਾ ਮਾਸਟਰਮਾਈਂਡ ਸੀ।
ਇਹ ਵੀ ਪੜ੍ਹੋ : ਤੀਹਰੇ ਕਤਲ ਨਾਲ ਕੰਬਿਆ ਪੂਰਾ ਸ਼ਹਿਰ, ਮਾਂ-ਧੀ ਤੇ ਪਿਓ ਨੂੰ ਚੜ੍ਹਦੀ ਸਵੇਰ ਦਿੱਤੀ ਰੂਹ ਕੰਬਾਊ ਮੌਤ
ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਬੁੱਧਵਾਰ ਤੜਕੇ 5 ਵਜੇ ਦੇ ਕਰੀਬ ਜਾਗਿਆ ਅਤੇ ਗਰਾਊਂਡ ਫਲੋਰ 'ਤੇ ਕਮਰੇ 'ਚ ਸੌਂ ਰਹੀ ਆਪਣੀ ਭੈਣ ਦੀ ਗਰਦਨ 'ਤੇ ਵਾਰ ਕਰ ਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਮੰਜ਼ਿਲ 'ਤੇ ਕਮਰੇ 'ਚ ਸੌਂ ਰਹੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਫਿਰ ਬਾਥਰੂਮ 'ਚੋਂ ਬਾਹਰ ਨਿਕਲਦੇ ਹੀ ਮਾਂ ਦਾ ਕਤਲ ਕਰ ਦਿੱਤਾ। ਅਰਜੁਨ ਨੇ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਘਰ 'ਚ ਮੌਜੂਦ ਕਿਸੇ ਹੋਰ ਨੂੰ ਇਸ ਬਾਰੇ ਪਤਾ ਹੀ ਨਾ ਲੱਗਾ। ਪੁਲਸ ਨੇ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਘਟਨਾ 'ਚ ਵਰਤਿਆ ਗਿਆ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8