ਦਿੱਲੀ ਚੋਣਾਂ ਲੜਨ ਦੀ ਤਿਆਰੀ ''ਚ JJP, ਦੁਸ਼ਯੰਤ ਚੌਟਾਲਾ ਨੇ ਬੁਲਾਈ ਬੈਠਕ
Saturday, Jan 11, 2020 - 11:16 AM (IST)

ਨਵੀਂ ਦਿੱਲੀ—ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਹਰਿਆਣਾ ਤੋਂ ਬਾਅਦ ਹੁਣ ਦਿੱਲੀ 'ਚ ਚੋਣ ਲੜਨ ਦੀ ਤਿਆਰੀ 'ਚ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੇ.ਜੇ.ਪੀ ਮੁਖੀ ਦੁਸ਼ਯੰਤ ਚੌਟਾਲਾ ਨੇ ਇੱਕ ਕਮੇਟੀ ਵੀ ਗਠਿਤ ਕੀਤੀ ਹੈ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ (ਸ਼ਨੀਵਾਰ) ਦਿੱਲੀ 'ਚ ਬੈਠਕ ਬੁਲਾਈ ਹੈ। ਪਾਰਟੀ ਦੀ ਇਹ ਮਹੱਤਵਪੂਰਨ ਬੈਠਕ ਅੱਜ ਭਾਵ ਸ਼ਨੀਵਾਰ ਦੁਪਹਿਰ 3 ਵਜੇ ਚਾਣਕਯਪੁਰੀ ਸਥਿਤ ਹਰਿਆਣਾ ਨਿਵਾਸ 'ਚ ਹੋਵੇਗੀ। ਇਸ ਬੈਠਕ 'ਚ ਦਿੱਲੀ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਗਠਿਤ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਹਰਿਆਣਾ 'ਚ ਭਾਜਪਾ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਹੁਣ ਦੁਸ਼ਯੰਤ ਚੌਟਾਲਾ ਦੀ ਨਜ਼ਰ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਹੈ। ਦਿੱਲੀ 'ਚ 'ਜਾਟ ਬੈਂਕ ਵੋਟ ਬੈਂਕ' 'ਤੇ ਜਨਨਾਇਕ ਜਨਤਾ ਪਾਰਟੀ ਦੀ ਨਜ਼ਰ ਹੈ। ਇਸ ਨੂੰ ਦੇਖਦੇ ਹੋਏ ਦੁਸ਼ਯੰਤ ਚੌਟਾਲਾ ਦਿੱਲੀ 'ਚ ਕੁਝ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਕੇ ਚੋਣਾਂ ਲੜਨਾ ਚਾਹੁੰਦੇ ਹਨ। ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਵੀ ਇਸ ਬੈਠਕ 'ਚ ਚਰਚਾ ਕੀਤੀ ਜਾਵੇਗੀ।