ਦਿੱਲੀ ਚੋਣਾਂ 2020 : ਮਾਂ-ਬਾਪ ਦਾ ਆਸ਼ੀਰਵਾਦ ਲੈਣ ਮਗਰੋਂ ਕੇਜਰੀਵਾਲ ਨੇ ਪਾਈ ਵੋਟ

Saturday, Feb 08, 2020 - 10:05 AM (IST)

ਦਿੱਲੀ ਚੋਣਾਂ 2020 : ਮਾਂ-ਬਾਪ ਦਾ ਆਸ਼ੀਰਵਾਦ ਲੈਣ ਮਗਰੋਂ ਕੇਜਰੀਵਾਲ ਨੇ ਪਾਈ ਵੋਟ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਅੱਜ ਭਾਵ ਸ਼ਨੀਵਾਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਸਣੇ ਵੋਟ ਪਾਈ। ਕੇਜਰੀਵਾਲ ਨੇ ਆਪਣੇ ਪਰਿਵਾਰ ਨਾਲ ਸਿਵਲ ਲਾਈਨਜ਼ ਦੇ ਇਕ ਵੋਟਿੰਗ ਕੇਂਦਰ 'ਤੇ ਵੋਟ ਪਾਈ। ਕੇਜਰੀਵਾਲ ਨੇ ਵੋਟ ਪਾਉਣ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲਿਆ, ਪੈਰੀਂ ਹੱਥ ਲਾਏ ਅਤੇ ਫਿਰ ਵੋਟ ਪਾਉਣ ਲਈ ਨਿਕਲੇ।

PunjabKesari

ਇੱਥੇ ਦੱਸ ਦੇਈਏ ਕਿ ਇਸ ਵਾਰ ਵੀ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਹੈ। ਕੇਜਰੀਵਾਲ ਤੀਜੇ ਵਾਲ ਦਿੱਲੀ ਦੀ ਚੋਣ ਲੜ ਰਹੇ ਹਨ। ਉਨ੍ਹਾਂ ਵਿਰੁੱਧ ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸਭਰਵਾਲ ਚੋਣ ਮੈਦਾਨ ਵਿਚ ਹਨ। 

PunjabKesari
ਦਿੱਲੀ ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਵੀ ਮੁਕਾਬਲੇ 'ਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਮੁੱਖ ਰੂਪ ਨਾਲ ਚੋਣ ਮੈਦਾਨ ਵਿਚ ਹਨ। ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।


author

Tanu

Content Editor

Related News