ਦਿੱਲੀ ਦੇ 106 ਸਾਲਾ ਬਜ਼ੁਰਗ ਨੇ ਕੋਵਿਡ-19 ਨੂੰ ਦਿੱਤੀ ਮਾਤ, ਸਪੈਨਿਸ਼ ਫਲੂ ਦੇ ਸਮੇਂ 4 ਸਾਲ ਦੇ ਸਨ

Sunday, Jul 05, 2020 - 06:29 PM (IST)

ਦਿੱਲੀ ਦੇ 106 ਸਾਲਾ ਬਜ਼ੁਰਗ ਨੇ ਕੋਵਿਡ-19 ਨੂੰ ਦਿੱਤੀ ਮਾਤ, ਸਪੈਨਿਸ਼ ਫਲੂ ਦੇ ਸਮੇਂ 4 ਸਾਲ ਦੇ ਸਨ

ਨਵੀਂ ਦਿੱਲੀ- ਦਿੱਲੀ 'ਚ 100 ਸਾਲ ਤੋਂ ਵੱਧ ਉਮਰ ਦੇ ਇਕ ਬਜ਼ੁਰਗ ਹਾਲ ਹੀ 'ਚ ਕੋਵਿਡ-19 ਤੋਂ ਆਪਣੇ ਬੇਟੇ ਦੀ ਤੁਲਨਾ 'ਚ ਵੱਧ ਤੇਜ਼ੀ ਨਾਲ ਸਿਹਤਮੰਦ ਹੋਏ ਹਨ, ਜੋ 1918 'ਚ ਫੈਲੇ ਸਪੈਨਿਸ਼ ਫਲੂ ਦੇ ਸਮੇਂ ਚਾਰ ਸਾਲ ਦੇ ਸਨ। ਉਨ੍ਹਾਂ ਦੇ ਬੇਟੇ ਦੀ ਉਮਰ ਵੀ ਕਰੀਬ 70 ਸਾਲ ਹੈ। ਡਾਕਟਰਾਂ ਨੇ ਦੱਸਿਆ ਕਿ 106 ਸਾਲ ਦੇ ਰੋਗੀ ਨੂੰ ਹਾਲ 'ਚ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਕੋਰੋਨਾ ਵਾਇਰਸ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਉਨ੍ਹਾਂ ਦੀ ਪਤਨੀ, ਬੇਟੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਛੁੱਟੀ ਦਿੱਤੀ ਜਾ ਚੁਕੀ ਹੈ।

ਇਕ ਸੀਨੀਅਰ ਡਾਕਟਰ ਨੇ ਦੱਸਿਆ,''ਉਹ ਦਿੱਲੀ 'ਚ ਕੋਵਿਡ-19 ਦੇ ਪਹਿਲੇ ਮਰੀਜ਼ ਹਨ, ਜਿਨ੍ਹਾਂ ਨੇ ਇਸੇ ਤਰ੍ਹਾਂ ਦੀ ਮਹਾਮਾਰੀ ਸਪੈਨਿਸ਼ ਫਲੂ ਦਾ 1918 'ਚ ਵੀ ਸਾਹਮਣਾ ਕੀਤਾ ਸੀ। ਸਪੈਨਿਸ਼ ਫਲੂ ਨੇ ਵੀ ਪੂਰੀ ਦੁਨੀਆ 'ਚ ਤਬਾਹੀ ਮਚਾਈ ਸੀ ਅਤੇ ਉਹ ਨਾ ਸਿਰਫ਼ ਕੋਵਿਡ-19 ਨੂੰ ਹਰਾ ਕੇ ਠੀਕ ਹੋਏ ਸਗੋਂ ਆਪਣੇ ਬੇਟੇ ਤੋਂ ਵੀ ਤੇਜ਼ੀ ਨਾਲ ਠੀਕ ਹੋਏ। ਉਨ੍ਹਾਂ ਦਾ ਬੇਟਾ ਵੀ ਕਾਫ਼ੀ ਬਜ਼ੁਰਗ ਹੈ।''

ਸਪੈਨਿਸ਼ ਫਲੂ ਮਹਾਮਾਰੀ ਨੇ ਪੂਰੀ ਦੁਨੀਆ 'ਚ 102 ਸਾਲ ਪਹਿਲਾਂ ਦਸਤਕ ਦਿੱਤੀ ਸੀ ਅਤੇ ਇਸ ਸਮੇਂ ਪੂਰੀ ਦੁਨੀਆ ਦੀ ਲਗਭਗ ਇਕ ਤਿਹਾਈ ਆਬਾਦੀ ਇਸ ਤੋਂ ਪ੍ਰਭਾਵਿਤ ਹੋਈ ਸੀ। ਅਮਰੀਕਾ 'ਚ ਰੋਗ ਕੰਟਰੋਲ ਕੇਂਦਰ ਅਨੁਸਾਰ,''ਹਾਲ ਦੇ ਇਤਿਹਾਸ 'ਚ 1918 ਦੀ ਮਹਾਮਾਰੀ ਸਭ ਤੋਂ ਖਤਰਨਾਕ ਸੀ। ਇਹ ਐੱਚ.1ਐੱਨ1 ਵਾਇਰਸ ਕਾਰਨ ਫੈਲਿਆ ਸੀ।'' ਇਸ ਨੇ ਕਿਹਾ ਕਿ ਅਮਰੀਕਾ 'ਚ ਇਸ ਬੀਮਾਰੀ ਨਾਲ 6 ਲੱਖ 75 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 


author

DIsha

Content Editor

Related News