ਦਿੱਲੀ ਦੇ ਸ਼ਕੂਰਪੁਰ ''ਚ ਸਲੰਡਰ ਫੱਟਣ ਨਾਲ ਨੌਜਵਾਨ ਝੁਲਸਿਆ
Wednesday, Jun 20, 2018 - 11:58 AM (IST)

ਨਵੀਂ ਦਿੱਲੀ— ਦਿੱਲੀ ਦੇ ਸ਼ਕੂਰਪੁਰ 'ਚ ਬੁੱਧਵਾਰ ਸਵੇਰੇ ਸਲੰਡਰ ਬਲਾਸਟ ਹੋਣ ਨਾਲ ਦੁਕਾਨ ਦਾ ਮਾਲਕ ਗੰਭੀਰ ਰੂਪ 'ਚ ਝੁਲਸ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਝੁਲਸੇ ਦੁਕਾਨਦਾਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਸਲੰਡਰ 'ਚ ਅੱਗ ਕਿਵੇਂ ਲੱਗੀ।
ਜਾਣਕਾਰੀ ਅਨੁਸਾਰ ਸ਼ਕੂਰਪੁਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਇਕ ਦੁਕਾਨ ਦੇ ਅੰਦਰ ਸਲੰਡਰ ਫੱਟ ਗਿਆ ਹੈ। ਇਕ ਛੋਟੇ ਸਲੰਡਰ 'ਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਬਲਾਸਟ ਹੋਣ 'ਚ ਇਕ ਨੌਜਵਾਨ ਗੰਭੀਰ ਰੂਪ 'ਚ ਝੁਲਸ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਹੈ।