ਕਤਲ ਦੀ ਜਾਂਚ ’ਚ ਲਾਪ੍ਰਵਾਹੀ ’ਤੇ ਦਿੱਲੀ ਕੋਰਟ ਸਖ਼ਤ, ਕਿਹਾ- ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ

Friday, Jul 11, 2025 - 04:00 PM (IST)

ਕਤਲ ਦੀ ਜਾਂਚ ’ਚ ਲਾਪ੍ਰਵਾਹੀ ’ਤੇ ਦਿੱਲੀ ਕੋਰਟ ਸਖ਼ਤ, ਕਿਹਾ- ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੀ ਇਕ ਅਦਾਲਤ ਨੇ 2007 ਦੇ ਇਕ ਕਤਲ ਕਾਂਡ ਦੀ ਜਾਂਚ ’ਚ ‘ਬੇਹੱਦ ਚਿੰਤਾਜਨਕ ਸਥਿਤੀ’ ਨੂੰ ਦਰਸਾਉਂਦੇ ਹੋਏ ਡੀ. ਸੀ. ਪੀ. ਰੈਂਕ ਦੇ ਪੁਲਸ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਭਾਰਤੀ ਬੇਨੀਵਾਲ ਨੇ ਕਿਹਾ ਕਿ ਮਨੁੱਖੀ ਜਾਨ ਦੇ ਨੁਕਸਾਨ ਨਾਲ ਸਬੰਧਤ ਮਾਮਲੇ ਵਿਚ ਡਿਊਟੀ ’ਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ - ...ਤਾਂ ਇਸ ਕਾਰਨ ਕਰੈਸ਼ ਹੋਇਆ ਸੀ Air India ਦਾ ਜਹਾਜ਼! ਅਮਰੀਕੀ ਜਾਂਚ ਰਿਪੋਰਟ ਨੇ ਉਡਾਏ ਹੋਸ਼

ਅਦਾਲਤ ਨੇ ਕਿਹਾ, ‘‘ਇਹ ਸੱਚਮੁੱਚ ਮੰਦਭਾਗਾ ਹੈ ਕਿ 30-35 ਸਾਲ ਦੀ ਉਮਰ ਦਾ ਇਕ ਨੌਜਵਾਨ 30 ਜੁਲਾਈ, 2007 ਨੂੰ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਇਆ ਗਿਆ ਸੀ, ਫਿਰ ਵੀ ਸਬੰਧਤ ਪੁਲਸ ਅਧਿਕਾਰੀਆਂ ਨੇ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ।’’ ਅਦਾਲਤ ਨੇ ਹੁਕਮ ਦਿੱਤਾ, ‘‘ਮੱਧ ਜ਼ਿਲ੍ਹੇ ਦੇ ਡੀ. ਸੀ. ਪੀ. ਨੂੰ ਨੋਟਿਸ ਜਾਰੀ ਕਰ ਕੇ ਵਿਅਕਤੀ ਦੀ ਮੌਤ ਦੀ ਮਿਤੀ ਤੋਂ ਲੈ ਕੇ ਐੱਫ. ਆਈ. ਆਰ. ਦਰਜ ਹੋਣ ਦੀ ਮਿਤੀ ਤੱਕ ਅਤੇ ਉਨ੍ਹਾਂ ਨੂੰ ਸਬੰਧਤ ਐੱਸ. ਐੱਚ. ਓ., ਇੰਸਪੈਕਟਰ ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਏ. ਸੀ. ਪੀ. ਦੀ ਸੂਚੀ ਬਾਰੇ ਅਦਾਲਤ ਨੂੰ ਜਾਣੂ ਕਰਵਾਉਣ ਨੂੰ ਕਿਹਾ ਜਾਏ।’’

ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News