5 ਸਾਲ ਦੀ ਬੱਚੀ ਨਾਲ ਗੈਂਗਰੇਪ ਦੇ ਮਾਮਲੇ ''ਚ 18 ਜਨਵਰੀ ਨੂੰ ਆਏਗਾ ਫੈਸਲਾ

1/15/2020 4:53:18 PM

ਨਵੀਂ ਦਿੱਲੀ— ਦਿੱਲੀ ਦੀ ਇਕ ਕੋਰਟ ਨੇ 2013 'ਚ ਪੂਰਬੀ ਦਿੱਲੀ 'ਚ 5 ਸਾਲਾ ਬੱਚੀ ਨਾਲ ਗੈਂਗਰੇਪ ਦੇ ਮਾਮਲੇ 'ਚ ਫੈਸਲਾ ਸੁਣਾਉਣ ਲਈ 18 ਜਨਵਰੀ ਦਾ ਦਿਨ ਤੈਅ ਕੀਤਾ ਹੈ। ਐਡੀਸ਼ਨਲ ਸੈਸ਼ਨ ਜੱਜ ਨਰੇਸ਼ ਕੁਮਾਰ ਮਲਹੋਤਰਾ ਨੇ ਅੱਜ ਯਾਨੀ ਬੁੱਧਵਾਰ ਨੂੰ ਫੈਸਲਾ ਨਹੀਂ ਸੁਣਾਇਆ। ਇਸ ਮਾਮਲੇ 'ਚ ਅੱਜ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਸੀ। ਇਹ ਮਾਮਲਾ ਉਸ ਸਮੇਂ ਸੁਰਖੀਆਂ 'ਚ ਆਇਆ ਸੀ, ਜਦੋਂ ਨਿਰਭਯਾ ਕੇਸ ਦੇ 4 ਮਹੀਨੇ ਬਾਅਦ ਹੀ 15 ਅਪ੍ਰੈਲ 2013 ਨੂੰ 5 ਸਾਲ ਦੀ ਗੁੜੀਆ ਨੂੰ 2 ਲੋਕਾਂ ਨੇ ਅਗਵਾ ਕਰ ਕੇ ਉਸ ਦਾ ਗੈਂਗਰੇਪ ਕੀਤਾ ਸੀ। ਦੋਸ਼ੀ ਗੁੜੀਆ ਨੂੰ ਮਰਿਆ ਸਮਝ ਕੇ ਉੱਥੇ ਹੀ ਛੱਡ ਕੇ ਦੌੜ ਗਏ ਸਨ।

ਸਰੀਰ 'ਚੋਂ ਨਿਕਲੀ ਸੀ ਮੋਮਬੱਤੀ ਤੇ ਕੱਚ ਦੀ ਸ਼ੀਸ਼ੀ
ਨਿਰਭਯਾ ਦੀ ਤਰ੍ਹਾਂ ਹੀ ਗੁੜੀਆ ਨਾਲ ਹੀ ਬੇਹੱਦ ਦਰਿੰਦਗੀ ਨਾਲ ਗੈਂਗਰੇਪ ਕੀਤਾ ਗਿਆ ਸੀ। ਗੁੜੀਆ ਦੇ ਸਰੀਰ 'ਚੋਂ ਮੋਮਬੱਤੀ ਅਤੇ ਕੱਚ ਦੀ ਸ਼ੀਸ਼ੀ ਵੀ ਨਿਕਲੀ ਸੀ। ਕਈ ਸਰਜਰੀਆਂ ਤੋਂ ਬਾਅਦ ਉਸ ਨੂੰ ਕਿਸੇ ਤਰ੍ਹਾਂ ਬਚਾਇਆ ਗਿਆ ਸੀ। ਇਸ ਮਾਮਲੇ 'ਚ 2 ਦੋਸ਼ੀਆਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਮਨੋਜ ਸ਼ਾਹ ਅਤੇ ਪ੍ਰਦੀਪ ਦੋਵੇਂ ਉਸ ਦੇ ਗੁਆਂਢੀ ਸਨ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ 'ਚ ਸਮਾਂ ਇਸ ਲਈ ਵੀ ਲੱਗਾ, ਕਿਉਂਕਿ ਪ੍ਰਦੀਪ ਨੇ ਇਸ ਮਾਮਲੇ 'ਚ ਖੁਦ ਨੂੰ ਨਾਬਾਲਗ ਦੱਸਿਆ ਸੀ, ਨਾਲ ਹੀ ਮਾਮਲੇ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।


DIsha

Edited By DIsha