ਦਿੱਲੀ ''ਚ ਅਗਲੇ 10-15 ਦਿਨਾਂ ''ਚ ਹੋਰ ਵੱਧ ਸਕਦੇ ਹਨ ਕੋਰੋਨਾ ਮਾਮਲੇ : ਸਤੇਂਦਰ ਜੈਨ

09/17/2020 4:44:58 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਰਾਸ਼ਟਰੀ ਰਾਜਧਾਨੀ 'ਚ ਪਿਛਲੇ ਕੁਝ ਦਿਨਾਂ ਤੋਂ ਇਹ ਅੰਕੜੇ ਹਰ ਦਿਨ ਚਾਰ ਹਜ਼ਾਰ ਤੋਂ ਉੱਪਰ ਨਿਕਲ ਗਏ ਹਨ। ਉੱਥੇ ਹੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਹਾਲੇ ਕੁਝ ਦਿਨਾਂ ਤੱਕ ਕੋਰੋਨਾ ਮਾਮਲੇ ਹੋਰ ਵਧਣਗੇ। ਅਜਿਹਾ ਇਸ ਲਈ ਕਿਉਂਕਿ ਦਿੱਲੀ 'ਚ ਟੈਸਟਿੰਗ ਦੀ ਸਪੀਡ ਵਧਾ ਦਿੱਤੀ ਗਈ ਹੈ। ਹੁਣ ਤੱਕ ਇੱਥੇ 4 ਵਾਰ ਟੈਸਟਿੰਗ ਦੀ ਰਫ਼ਤਾਰ ਵਧਾਈ ਜਾ ਚੁਕੀ ਹੈ।

ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ 'ਚ ਅਗਲੇ 10-15 ਦਿਨਾਂ ਤੱਕ ਕੋਰੋਨਾ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਜਾਂਚ ਵਧਣ ਨਾਲ ਪੀੜਤਾਂ ਨੂੰ ਸਿਹਤਯਾਬ ਲੋਕਾਂ ਤੋਂ ਵੱਖ ਕਰਨ 'ਚ ਮਦਦ ਮਿਲੇਗੀ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਪਵੇਗਾ। ਦਿੱਲੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਜਧਾਨੀ 'ਚ ਕੋਰੋਨਾ ਦੇ 4473 ਫੀਸਦੀ ਲੋਕ ਪਾਜ਼ੇਟਿਵ ਮਿਲੇ ਸਨ। ਪਿਛਲੇ 10 ਦਿਨਾਂ 'ਚ ਮੌਤ ਦਰ 0.7 ਫੀਸਦੀ ਰਹੀ ਹੈ।


DIsha

Content Editor

Related News