ਦਿੱਲੀ ’ਚ ਕੌਣ ਫੈਲਾ ਰਿਹੈ ਕੋਰੋਨਾ ਵਾਇਰਸ ਇਨਫੈਕਸ਼ਨ? ਹਾਲਾਤ ਬੇਹੱਦ ਗੰਭੀਰ

Tuesday, Apr 13, 2021 - 10:21 AM (IST)

ਦਿੱਲੀ ’ਚ ਕੌਣ ਫੈਲਾ ਰਿਹੈ ਕੋਰੋਨਾ ਵਾਇਰਸ ਇਨਫੈਕਸ਼ਨ? ਹਾਲਾਤ ਬੇਹੱਦ ਗੰਭੀਰ

ਨਵੀਂ ਦਿੱਲੀ (ਵਿਸ਼ੇਸ਼)- ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ’ਚ ਇਕ ਦਿਨ ’ਚ 10 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਵਧਦੇ ਕੇਸਾਂ ਕਾਰਣ ਦਿੱਲੀ ਨੇ ਮਹਾਰਾਸ਼ਟਰ ਜਿੱਥੇ ਇਕ ਦਿਨ 9989 ਕੇਸ ਸਾਹਮਣੇ ਆਏ ਹਨ, ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਉਣ ਨਾਲ ਹੀ ਸ਼ਹਿਰ ’ਚ ਹਾਲਾਤ ਬੇਹੱਦ ਗੰਭੀਰ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਬਹੁਤ ਜ਼ਰੂਰੀ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲੋ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਪਿਛਲੀ ਲਹਿਰ ਤੋਂ ਜ਼ਿਆਦਾ ਖਤਰਨਾਕ ਹੈ। ਸਰਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਆਖਿਰ ਦਿੱਲੀ ਦੇ ਅਚਾਨਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਡੀ ਗਿਣਤੀ ’ਚ ਕੇਸ ਕਿਉਂ ਆਉਣ ਲੱਗੇ ਹਨ। ਸੂਤਰਾਂ ਮੁਤਾਬਕ ਇਸਦਾ ਸਭ ਤੋਂ ਵੱਡਾ ਕਾਰਣ ਨਿੱਜੀ ਲੈਬੋਰੇਟਰੀਜ ’ਚ ਆਰ. ਟੀ. ਪੀ. ਸੀ. ਆਰ. ਟੈਸਟ ਦਾ ਵਧਣਾ ਅਤੇ ਰਿਪੋਰਟ ’ਚ ਦੇਰੀ ਨੂੰ ਮੰਨਿਆ ਜਾ ਰਿਹਾ ਜਿੰਨੀ ਦੇਰ ਤਕ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਨੂੰ ਰਿਪੋਰਟ ਆਉਂਦੀ ਹੈ ਉਹ ਅੱਗੇ ਕਈਆਂ ਨੂੰ ਇਨਫੈਕਟਿਡ ਕਰ ਚੁੱਕਾ ਹੁੰਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਪਾਈਸ ਹੈਲਥਕੇਅਰ ਜਿਸਨੂੰ ਇਕ ਦਿਨ ’ਚ 25 ਹਜ਼ਾਰ ਸੈਂਪਲ ਟੈਸਟ ਲਈ ਪ੍ਰਾਪਤ ਹੋ ਰਹੇ ਹਨ, ਦੇ ਨਤੀਜੇ ਆਉਣ ’ਚ ਦੇਰੀ ਹੋ ਰਹੀ ਹੈ। ਸਰਕਾਰ ਦੀ ਸੰਚਾਲਿਤ ਪ੍ਰੀਖਣ ਕੇਂਦਰਾਂ ਵਲੋਂ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਪ੍ਰੀਖਣ ਲਈ ਨਿੱਜੀ ਅਤੇ ਸਰਕਾਰੀ ਲੈਬੋਰੇਟਰੀਆਂ ’ਚ ਭੇਜਿਆ ਜਾਂਦਾ ਹੈ। ਲੈਬੋਰੇਟਰੀਆਂ ਨੂੰ 24 ਘੰਟੇ ਦੇ ਅੰਦਰ ਅਤੇ ਜ਼ਿਆਦਾਤਰ 48 ਘੰਟੇ ’ਚ ਬਿਹਤਰ ਨਤੀਜੇ ਦੇਣੇ ਚਾਹੀਦੇ ਹਨ।  ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਰਚ ਵਿਚ ਵੀ ਸਪਾਈਸ ਹੈਲਥਕੇਅਰ ਤੋਂ ਦੇਰ ਹੋਈ ਸੀ, ਪਰ ਭੇਜੇ ਜਾ ਰਹੇ ਨਮੂਨੇ ਘੱਟ ਸਨ ਅਤੇ ਕੋਵਿਡ-19 ਦੀ ਸਥਿਤੀ ਖਰਾਬ ਨਹੀਂ ਸੀ ਪਰ ਅਪ੍ਰੈਲ ਦੀ ਸ਼ੁਰੂਆਤ ਤੋਂ, ਸਪਾਈਸ ਹੈਲਥਕੇਅਰ 48 ਘੰਟਿਆਂ ਬਾਅਦ ਜ਼ਿਆਦਾਤਰ ਰਿਪੋਰਟ ਦੇ ਰਿਹਾ ਹੈ ਅਤੇ ਕਈ 72 ਘੰਟਿਆਂ ਤੋਂ ਬਾਅਦ ਵੀ ਨਹੀਂ ਮਿਲ ਰਹੀਆਂ ਹਨ। ਜ਼ਿਆਦਾ ਜ਼ਿਲਿਆਂ ਨੇ ਇਸਦੀ ਸ਼ਿਕਾਇਤ ਕੀਤੀ ਹੈ। ਉੱਚ ਅਧਿਕਾਰੀਆਂ ਨੂੰ 11 ਜ਼ਿਲਿਆਂ ਵਿਚੋਂ ਪ੍ਰਾਪਤ ਇਕ ਸ਼ਿਕਾਇਤ ਨੂੰ ਸਿਹਤ ਮੰਤਰੀ ਦੇ ਸਾਹਮਣੇ ਉਠਾਇਆ ਗਿਆ ਹੈ।
ਸਪਾਈਸ ਹੈਲਥਕੇਅਰ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਕੋਵਿਡ-19 ’ਚ ਅਚਾਨਕ ਵਾਧੇ ਕਾਰਣ ਉਨ੍ਹਾਂ ਕੋਲ ਕੋਵਿਡ-19 ਦੇ ਟੈਸਟਾਂ ਲਈ ਸੈਂਪਲਾਂ ਦੀ ਇਕ ਹੜ੍ਹ ਜਿਹਾ ਆ ਗਿਆ ਹੈ। ਵੈੱਬਸਾਈਟ ’ਚ ਇਕ ਸੰਦੇਸ਼ ’ਚ ਕਿਹਾ ਗਿਆ ਹੈ ਕਿ ਅਸੀਂ ਤੁਹਾਡੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਸਾਂਝੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਉਮੀਦ ਹੈ ਕਿ ਰਿਪੋਰਟ 48 ਘੰਟਿਆਂ ਦੇ ਅੰਦਰ ਸਾਂਝੀ ਹੋਵੇ। ਇਕ ਅਧਿਕਾਰੀ ਨੇ ਕਿਹਾ ਕਿ ਲਗਭਗ 35 ਨਿੱਜੀ ਲੈਬੋਰੇਟਰੀਆਂ ਨੂੰ ਟਸਟ ਲਈ ਸੈਂਪਲ ਭੇਜੇ ਗਏ ਹਨ। ਦੂਸਰੀ ਲੈਬੋਰੇਟਰੀਆਂ 24 ਘੰਟਿਆਂ ’ਚ 80 ਫੀਸਦੀ ਰਿਜਲਟ ਭੇਜਦੀਆਂ ਹਨ ਅਤੇ ਬਾਕੀ ਨੂੰ 48 ਘੰਟੇ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ : ਦਿੱਲੀ ’ਚ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਬੇਨਤੀ- ‘ਕ੍ਰਿਪਾ ਕਰ ਕੇ ਕੋਰੋਨਾ ਨਿਯਮਾਂ ਦੀ ਕਰੋ ਪਾਲਣਾ’

27 ਹਜ਼ਾਰ ਤੋਂ ਜ਼ਿਆਦਾ ਸੈਂਪਲ
ਅਧਿਕਾਰੀ ਨੇ ਦੱਸਿਆ ਕਿ ਸਪਾਈਸ ਹੈਲਥਕੇਅਰ ਕੋਲ ਬੀਤੇ ਸ਼ੁੱਕਰਵਾਰ ਨੂੰ ਇਕ ਦਿਨ ’ਚ 27,400 ਸੈਂਪਲ ਕੋਰੋਨਾ ਟੈਸਟ ਲਈ ਆਏ। 11 ਜ਼ਿਲਿਆਂ ’ਚ ਇਸ ਵਲੋਂ ਭੇਜੇ ਗਏ ਇਕ ਸੰਦੇਸ਼ ਮੁਤਾਬਕ, ਸਪਾਈਸ ਹੈਲਥਕੇਅਰ ਨਾਲ ਦੇਰੀ ਦੀ ਰਿਪੋਰਟ ਦੇ ਮੁੱਦੇ ’ਤੇ ਚਰਚਾ ਕਰਨ ਲਈ ਸੂਬੇ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ 6 ਘੰਟਿਆਂ ’ਚ ਰਿਪੋਰਟ ਦੇਣ ਦਾ ਵਾਅਦਾ ਸੀ ਪਰ ਸਾਨੂੰ 72 ਘੰਟਿਆਂ ’ਚ ਵੀ ਰਿਪੋਰਟ ਨਹੀਂ ਮਿਲ ਰਹੀ ਹੈ। (ਘੱਟੋ-ਘੱਟ ਪਿਛਲੇ ਇਕ ਜਾਂ ਦੋ ਹਫਤਿਆਂ ਤੋਂ)। ਸੰਦੇਸ਼ ਮੁਤਾਬਕ ਅਸੀਂ ਰੋਜ਼ਾਨਾ ਲੈਬੋਰੇਟਰੀ ’ਚ ਭੇਜੇ ਜਾਣ ਵਾਲੇ ਲਗਭਗ 2000 ਨਮੂਨਿਆਂ ਵਿਚੋਂ 24 ਘੰਟਿਆਂ ਦੇ ਅੰਦਰ ਇਕ ਵੀ ਰਿਪੋਰਟ ਪ੍ਰਾਪਤ ਨਹੀਂ ਕਰਦੇ ਹਾਂ।

‘ਕੰਮ ਨਹੀਂ ਕਰਦੇ ਸਰਕਾਰੀ ਮੁਲਾਜ਼ਮ’
ਅਧਿਕਾਰੀ ਨੇ ਕਿਹਾ ਕਿ ਸਾਨੂੰ ਵ੍ਹਟਸਐਪ ’ਤੇ ਸੀਨੀਅਰ ਨਾਗਰਿਕਾਂ, ਮੰਤਰਾਲਿਆਂ, ਐੱਮ. ਐੱਲ. ਏ. ਦਫਤਰਾਂ, ਵੀ. ਆਈ. ਪੀ. ਅਤੇ ਆਮ ਨਾਗਰਿਕਾਂ ਨੂੰ ਫੋਨ ਆਉਂਦੇ ਹਨ ਕਿ ਉਨ੍ਹਾਂ ਨੂੰ 48 ਘੰਟਿਆਂ ਤੋਂ ਬਾਅਦ ਵੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਮਨਾ ਨਹੀਂ ਕਰ ਸਕਦੇ। ਉਹ ਕੁਝ ਨਹੀਂ ਸੁਣਦੇ ਹਨ ਅਤੇ ਸਾਨੂੰ ਗਾਲ੍ਹਾਂ ਕਢਦੇ ਹਨ ਕਿ ਅਸੀਂ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦੇ। ਸੰਦੇਸ਼ ’ਚ ਕਿਹਾ ਗਿਆ ਹੈ ਕਿ ਜੇਕਰ ਸਪਾਈਸ ਹੈਲਥਕੇਅਰ ਦੀ ਸਮਰੱਥਾ ਨਹੀਂ ਹੈ ਤਾਂ ਉਨ੍ਹਾਂ ਨੂੰ ਸਰਕਾਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਅਸੀਂ ਕੁਝ ਸਮੇਂ ਲਈ ਸੈਂਪਲਾਂ ਦੀ ਘੱਟ ਗਿਣਤੀ ਭੇਜ ਸਕਦੇ ਹਾਂ, ਪਰ ਇਸ ਵਿਚ ਦੇਰ ਨਹੀਂ ਹੋਣੀ ਚਾਹੀਦੀ। ਅਧਿਕਾਰੀ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਸਪਾਈਸ ਹੈਲਥਕੇਅਰ ਨੇ ਇਸ ਮਾਮਲੇ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ। ਪਿਛਲੇ ਸਾਲ ਮਈ ’ਚ ਵੀ ਟੈਸਟ ਰਿਪੋਰਟਾਂ ’ਚ ਦੇਰ ਹੋਈ ਸੀ। ਓਦੋਂ ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ ਸੀ ਕਿ ਹਜ਼ਾਰਾਂ ਲਟਕਦੇ ਨਤੀਜੇ ਹੁਣ ਆ ਰਹੇ ਹਨ। ਦਿੱਲੀ ਮਹਾਮਾਰੀ ਰੋਗ, ਕੋਵਿਡ-19, ਰੈਗੂਲੇਸ਼ਨ, 2020 ਅਤੇ ਇਸ ਸਬੰਧੀ ਹੋਰ ਨਿਗਮ ਦੇ ਰੈਗੂਲੇਸ਼ਨ ਦੇ ਤਹਿਤ ਪਿਛਲੇ ਸਾਲ 7 ਮਈ, 2020 ’ਚ ਇਕ ਅਧਿਕਾਰਕ ਹੁਕਮ ’ਚ ਕਿਹਾ ਗਿਆ ਸੀ ਕਿ ਸਾਰੇ ਸੈਂਪਲਾਂ ਦੀ ਰਿਪੋਰਟ 24 ਘੰਟਿਆਂ ਦੇ ਅੰਦਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਬਾਅਦ ’ਚ 48 ਘੰਟੇ ਤੋਂ ਜ਼ਿਆਦਾ ਸਮਾਂ ਨਹੀਂ ਹੋਣਾ ਚਾਹੀਦਾ ਹੈ, ਕਿਸੇ ਵੀ ਮਾਮਲੇ ’ਚ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਹੁੰਦੀ ਨਹੀਂ ਦਿਖਦੀ ਅਤੇ ਪ੍ਰਾਵਧਾਨਾਂ ਮੁਤਾਬਕ ਤੁਰੰਤ ਕਾਰਵਾਈ ਕੀਤੀ ਜਾਏਗੀ। ਕੋਵਿਡ-19 ਪ੍ਰੀਖਣ ਕੇਂਦਰ, ਲਗਭਗ ਸਾਰੇ 11 ਜ਼ਿਲੇ ਕੇਂਦਰੀ ਪੋਰਟਲ ਤੱਕ ਪਹੁੰਚਣ ’ਚ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿਚ ਆਰ. ਟੀ.-ਪੀ. ਸੀ. ਆਰ. ਪ੍ਰੀਖਣ ਲਈ ਡਾਟਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰ ਦਾ ਹੁਕਮ, ਦਿੱਲੀ ਦੇ 14 ਨਿੱਜੀ ਹਸਪਤਾਲਾਂ 'ਚ ਹੋਵੇਗਾ ਸਿਰਫ ਕੋਰੋਨਾ ਮਰੀਜ਼ਾਂ ਦਾ ਇਲਾਜ

ਪੋਰਟਲ ’ਤੇ ਵੱਧਦਾ ਲੋਡ
‘‘ਇਹ ਪੋਰਟਲ ’ਤੇ ਵੱਧਦੇ ਲੋਡ ਕਾਰਣ ਹੋ ਰਿਹਾ ਹੈ ਅਤੇ ਇਸ ਮੁੱਦੇ ਨੂੰ ਸਾਰੇ 11 ਜ਼ਿਲਿਆਂ ਨੇ ਉਠਾਇਆ ਹੈ। ਇਕ ਹੀ ਮੁੱਦੇ ਦਾ ਸਾਹਮਣਾ ਕਈ ਵੱਡੀਆਂ ਲੈਬੋਰੈਟਰੀਆਂ ਵਲੋਂ ਕੀਤਾ ਗਿਆ ਹੈ ਜੋ ਪ੍ਰੀਖਣ ਤੋਂ ਬਾਅਤ ਰਿਜਲਟ ਅਪਲੋਡ ਕਰਦੇ ਹਨ। ਅਧਿਕਾਰੀ ਨੇ ਕਿਹਾ ਕਿ ਇਹ ਗੜਬੜੀਆਂ ਟੈਸਟ ਕਰਨ ਦੀ ਪ੍ਰਕਿਰਿਆ ’ਚ ਦੇਰ ਨਾਲ ਹੋ ਰਿਹਾ ਹੈ। ਇਕ ਨਵਾਂ ਸੈਂਪਲ ਇਕੱਤਰ ਹੋਣ ਤੋਂ ਬਾਅਦ, ਵਿਅਕਤੀ ਦਾ ਵੇਰਵਾ ਆਰ. ਟੀ.-ਪੀ. ਸੀ. ਆਰ. ਐਂਡ੍ਰਾਇਡ ਐਪ ਜਾਂ ਵੈੱਬ ਪੋਰਟਲ ’ਚ ਦਰਜ ਕੀਤਾ ਜਾਣਾ ਚਾਹੀਦਾ ਹੈ। ਸੰਪਰਕ ਕਰਨ ਅਤੇ ਸਪਾਈਸ ਹੈਲਥਕੇਅਰ ਦੇ ਇਕ ਅਧਿਕਾਰੀ ਨੇ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਦੀ ਜੀ, ਤੁਸੀਂ ਘੰਟੀ ਵਜਵਾਈ, ਥਾਲੀ ਖੜਕਵਾਈ ਪਰ ਕੋਰੋਨਾ ਅਜੇ ਵੀ ਜਾਰੀ ਹੈ : ਰਾਹੁਲ


author

DIsha

Content Editor

Related News