ਲੋਕਾਂ ''ਤੇ ਕੋਰੋਨਾ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ, ਗੰਭੀਰ ਸ਼੍ਰੇਣੀ ''ਚ ਪਹੁੰਚੀ ਦਿੱਲੀ ਦੀ ਹਵਾ

10/29/2020 12:14:01 PM

ਨਵੀਂ ਦਿੱਲੀ- ਰਾਜਧਾਨੀ ਦੇ ਲੋਕ ਮੌਜੂਦਾ ਸਮੇਂ ਦੋਹਰੀ ਮਾਰ ਝੱਲ ਰਹੇ ਹਨ। ਇਕ ਤਾਂ ਆਬੋ-ਹਵਾ 'ਚ ਪ੍ਰਦੂਸ਼ਣ ਦਾ 'ਜ਼ਹਿਰ' ਘੁਲਿਆ ਹੋਇਆ ਹੈ ਤਾਂ ਦੂਜੇ ਪਾਸੇ ਜਾਨਲੇਵਾ ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਰਿਕਾਰਡ ਤੋੜ ਨਵੇਂ ਮਾਮਲੇ ਆ ਰਹੇ ਹਨ। ਰਾਜਧਾਨੀ ਦੀ ਹਵਾ 'ਚ ਗੁਣਵੱਤਾ ਦਾ ਪੱਧਰ ਇਕ ਵਾਰ ਫਿਰ 'ਬਹੁਤ ਖਰਾਬ' ਸ਼੍ਰੇਣੀ ਤੋਂ 'ਗੰਭੀਰ ਸਥਿਤੀ' ਦੀ ਸ਼੍ਰੇਣੀ 'ਚ ਪਹੁੰਚ ਗਿਆ ਹੈ। ਰਾਜਧਾਨੀ 'ਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਦਾ ਪੱਧਰ 400 ਨੂੰ ਪਾਰ ਕਰ ਗਿਆ ਹੈ, ਜੋ ਸਭ ਤੋਂ ਵੱਧ ਖਰਾਬ ਮੰਨਿਆ ਸ਼੍ਰੇਣੀ 'ਚ ਆਉਂਦਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਸਵੇਰੇ ਅਲੀਪੁਰ 'ਚ ਏ.ਕਿਊ.ਆਈ. 405 ਤਾਂ ਆਨੰਦ ਵਿਹਾਰ 'ਚ ਇਹ ਪੱਧਰ 401 ਦਰਜ ਕੀਤਾ ਗਿਆ। ਵਜੀਰਪੁਰ 'ਚ ਇਹ 410 ਸੀ। 

PunjabKesari

ਇਹ ਵੀ ਪੜ੍ਹੋ : ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਜਹਾਂਗੀਰਪੁਰੀ 'ਚ ਏ.ਕਿਊ.ਆਈ. ਦਾ ਪੱਧਰ 420 ਮਾਪਿਆ ਗਿਆ। ਲੋਧੀ ਰੋਡ 'ਚ ਏ.ਕਿਊ.ਆਈ. 311, ਆਰ.ਕੇ. ਪੁਰਮ 'ਚ 376, ਆਈ.ਟੀ.ਓ. 'ਤੇ 384 ਅਤੇ ਪੰਜਾਬੀ ਬਾਗ 'ਚ 387 ਰਿਹਾ, ਜੋ ਬਹੁਤ 'ਖਰਾਬ ਸ਼੍ਰੇਣੀ' 'ਚ ਆਉਂਦਾ ਹੈ। ਦੂਜੇ ਪਾਸੇ ਦਿੱਲੀ 'ਚ ਬੁੱਧਵਾਰ ਸ਼ਾਮ ਕੋਰੋਨਾ ਦੇ ਰਿਕਾਰਡ 5163 ਨਵੇਂ ਮਾਮਲੇ ਸਾਹਮਣੇ ਆਏ। ਰਾਜਧਾਨੀ 'ਚ ਕੋਰੋਾ ਵਾਇਰਸ ਦੇ ਰਿਕਾਰਡ ਤੋੜ ਨਵੇਂ ਮਾਮਲੇ ਅਤੇ ਆਬੋ-ਹਵਾ ਦੇ ਬੁਰੀ ਰਤ੍ਹਾਂ ਦੂਸ਼ਿਤ ਹੋਣ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਹਾਲੇ ਨਹੀਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਆਦੇਸ਼ 'ਚ 31 ਅਕਤੂਬਰ ਤੱਕ ਸਕੂਲ ਬੰਦ ਕੀਤੇ ਗਏ ਸਨ ਅਤੇ ਹੁਣ ਅਗਲੇ ਆਦੇਸ਼ ਤੱਕ ਇਹ ਬੰਦ ਰਹਿਣਗੇ।

ਇਹ ਵੀ ਪੜ੍ਹੋ : ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਨੇ ਫਿਰ ਕੀਤੀ ਕਾਰਵਾਈ, ਕਸ਼ਮੀਰ ਅਤੇ ਦਿੱਲੀ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ


DIsha

Content Editor

Related News