ਪੁੱਤ ਨੇ ਕੋਰੋਨਾ ਪਾਜ਼ੇਟਿਵ ਸਮਝ ਛੱਡਿਆ ਪਿਓ, ਬਜ਼ੁਰਗ ਨੇ ਚਿਪਕਾਇਆ ਪੋਸਟਰ- 'ਮੇਰੀ ਲਾਸ਼ ਪੁਲਸ ਨੂੰ ਸੌਂਪ ਦਿਓ’

Monday, Apr 19, 2021 - 02:02 PM (IST)

ਪੁੱਤ ਨੇ ਕੋਰੋਨਾ ਪਾਜ਼ੇਟਿਵ ਸਮਝ ਛੱਡਿਆ ਪਿਓ, ਬਜ਼ੁਰਗ ਨੇ ਚਿਪਕਾਇਆ ਪੋਸਟਰ- 'ਮੇਰੀ ਲਾਸ਼ ਪੁਲਸ ਨੂੰ ਸੌਂਪ ਦਿਓ’

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦੇਸ਼ ’ਚ ਰਿਕਾਰਡ ਤੋੜ ਕੋਰੋਨਾ ਕੇਸਾਂ ਨੇ ਇਕ ਵਾਰ ਲੋਕਾਂ ’ਚ ਖ਼ੌਫ ਪੈਦਾ ਕਰ ਦਿੱਤਾ ਹੈ। ਦੇਸ਼ ’ਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦਰਮਿਆਨ ਆਪਣੇ ਹੀ ਆਪਣਿਆਂ ਤੋਂ ਦੂਰੀ ਬਣਾ ਰਹੇ ਹਨ। ਕੋੋਰੋਨਾ ਕਾਰਨ ਹੋ ਰਹੀਆਂ ਮੌਤਾਂ ਰਿਸ਼ਤਿਆਂ ਨੂੰ ਵੀ ਕਈ ਵਾਰ ਨਿਗਲ ਰਹੀਆਂ ਹਨ। ਕੁਝ ਮਜਬੂਰੀ ਵਿਚ ਅਤੇ ਕੁਝ ਡਰ ਦੇ ਮਾਰੇ ਆਪਣਿਆਂ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਰਹੇ। ਕੋਰੋਨਾ ਕਾਲ ਦੇ ਇਸ ਸੰਕਟ ’ਚ ਆਪਣਿਆਂ ਨੇ ਸਾਥ ਛੱਡਿਆ ਤਾਂ ਅਜਿਹੀ ਸਥਿਤੀ ਵਿਚ ਦਿੱਲੀ ਪੁਲਸ ਦਾ ਇਕ ਕਾਂਸਟੇਬਲ ਮਸੀਹਾ ਬਣ ਕੇ ਸਾਹਮਣੇ ਆਇਆ। ਦਿੱਲੀ ਦੇ ਰਾਜਿੰਦਰ ਨਗਰ ਥਾਣੇ ’ਚ ਤਾਇਨਾਤ ਕਾਂਸਟੇਬਲ ਰਾਜੂ ਰਾਮ ਨੇ ਬਜ਼ੁਰਗ ਦੀ ਮਦਦ ਕੀਤੀ। ਕਾਂਸਟੇਬਲ ਨੇ ਡਿਊਟੀ ਦੇ ਨਾਲ-ਨਾਲ ਇਸਾਨੀਅਤ ਦਾ ਫਰਜ਼ ਨਿਭਾ ਕੇ ਬਜ਼ੁਰਗ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। 

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

 

ਇਹ ਵੀ ਪੜ੍ਹੋ– ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

ਦਰਅਸਲ 80 ਸਾਲ ਦੇ ਬਜ਼ੁਰਗ ਮੁਰਲੀਧਰਨ ਰਾਜਿੰਦਰ ਨਗਰ ਇਲਾਕੇ ਵਿਚ ਰਹਿੰਦੇ ਹਨ। ਐਤਵਾਰ ਦੁਪਹਿਰ ਨੂੰ ਮੁਰਲੀਧਰ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਸੀ। ਮਰੀਜ਼ ਨੂੰ ਕੁਝ ਗੰਭੀਰ ਸਿਹਤ ਸਮੱਸਿਆ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਦਿੱਤੀ। ਸੂਚਨਾ ਮਿਲਦੇ ਹੀ ਰਾਜਿੰਦਰ ਨਗਰ ਥਾਣੇ ਵਿਚ ਤਾਇਨਾਤ ਕਾਂਸਟੇਬਲ ਰਾਜੂ ਰਾਮ ਜਦੋਂ ਦੱਸੇ ਗਏ ਪਤੇ ’ਤੇ ਪਹੁੰਚੇ ਤਾਂ ਘਰ ਦੇ ਬਾਹਰ ਇਕ ਪੋਸਟਰ ਲੱਗਾ ਵੇਖ ਕੇ ਹੈਰਾਨ ਰਹਿ ਗਏ। ਉਸ ਪੋਸਟਰ ’ਤੇ ਬਜ਼ੁਰਗ ਨੇ ਲਿਖਵਾ ਰੱਖਿਆ ਸੀ ਕਿ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਨ੍ਹਾਂ ਦੀ ਲਾਸ਼ ਪੁਲਸ ਦੇ ਹਵਾਲੇ ਕਰ ਦਿੱਤੀ ਜਾਵੇ।

ਇਹ ਵੀ ਪੜ੍ਹੋ– ਕੋਰੋਨਾ ਨੇ ਲਿਆ ਭਿਆਨਕ ਰੂਪ, ਇਕ ਦਿਨ 'ਚ ਰਿਕਾਰਡ 2.73 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਇਸ ਤੋਂ ਬਾਅਦ ਕਾਂਸਟੇਬਲ ਰਾਜੂ ਨੇ ਪੂਰੀ ਜ਼ਿੰਮੇਵਾਰੀ ਲਈ ਅਤੇ ਬਜ਼ੁਰਗ ਮੁਰਲੀਧਰਨ ਨੂੰ ਆਰ. ਐੱਮ. ਐੱਲ. ਹਸਪਤਾਲ ਲੈ ਕੇ ਪਹੁੰਚ ਗਿਆ। ਹਸਪਤਾਲ ਲੈ ਕੇ ਜਾਣ ਮਗਰੋਂ ਕਾਂਸਟੇਬਲ ਨੇ ਮੁਰਲੀਧਰ ਨੂੰ ਖਾਣਾ ਅਤੇ ਦੁੱਧ ਜਾਂ ਜੂਸ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। ਸਿਰਫ ਪਾਣੀ ਮੰਗਿਆ, ਜਿਸ ਤੋਂ ਬਾਅਦ ਕਾਂਸਟੇਬਲ ਉਨ੍ਹਾਂ ਲਈ ਪਾਣੀ ਲੈ ਕੇ ਆਏ। ਡਾਕਟਰਾਂ ਵਲੋਂ ਜਾਂਚ ਮਗਰੋਂ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਪਾਇਆ ਗਿਆ, ਜਿਸ ਤੋਂ ਬਾਅਜ ਮੁਰਲੀਧਰ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰ ਲਿਆ ਗਿਆ। 

ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ


author

Tanu

Content Editor

Related News