ਵੀਡੀਓ ''ਚ ਦੇਖੋ ਕਿਵੇਂ ਨੌਜਵਾਨ ਨੇ ਪੁਲਸ ਮੁਲਾਜ਼ਮ ਨੂੰ ਬੋਨਟ ''ਤੇ ਟੰਗ 2km ਭਜਾਈ ਕਾਰ
Monday, Feb 03, 2020 - 08:49 PM (IST)

ਨਵੀਂ ਦਿੱਲੀ — ਦਿੱਲੀ ਦੇ ਨੰਗਲੋਈ 'ਚ ਆਵਾਜਾਈ ਚੈਕਿੰਗ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਇਕ ਕਾਰ ਦੇ ਬੋਨਟ 'ਤੇ ਕਾਨਸਟੇਬਲ 2 ਕਿਲੋਮੀਟਰ ਤਕ ਲਟਕਦਾ ਦਿਖ ਰਿਹਾ ਹੈ। ਪੁਲਸ ਕਰਮਚਾਰੀ ਡਰਾਇਵਰ ਤੋਂ ਗੱਡੀ ਰੋਕਣ ਲਈ ਕਹਿੰਦਾ ਹੈ ਪਰ ਡਰਾਇਵਰ ਕਾਨਸਟੇਬਲ ਦੀ ਇਕ ਵੀ ਗੱਲ ਨਾ ਸੁਣ ਉਸ ਨੂੰ 2 ਕਿਲੋਮੀਟਰ ਤਕ ਭਜਾਉਂਦਾ ਹੈ ਅਤੇ ਆਖਿਰ 'ਚ ਡਰਾਇਵਰ ਕਾਰ ਰੋਕਦਾ ਹੈ। ਜਿਵੇਂ ਹੀ ਪੁਲਸ ਕਰਮਚਾਰੀ ਉਤਰਦਾ ਹੈ। ਚਾਲਕ ਕਾਰ ਲੈ ਕੇ ਫਰਾਰ ਹੋ ਜਾਂਦਾ ਹੈ।
ਦਰਅਸਲ ਪਿਛਲੇ ਸਾਲ ਨਵੰਬਰ 'ਚ ਨੰਗਲੋਈ ਸਰਕਿਲ 'ਚ ਟ੍ਰੈਫਿਕ ਨਿਯਮਾਂ ਦਾ ਜ਼ਿਕਰ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ। ਉਦੋਂ ਹੀ ਸਫੇਦ ਰੰਗ ਦੀ ਕਾਰ ਗਲਤ ਸਾਇਡ ਤੋਂ ਆਈ। ਇਸ ਨੂੰ ਟ੍ਰੈਫਿਕ ਪੁਲਸ ਦੇ ਕਾਨਸਟੇਬਲ ਸੁਨੀਲ ਨੇ ਰੋਕ ਲਿਆ। ਪੁਲਸ ਨੇ ਕਾਰ ਚਾਲਕ ਤੋਂ ਗੱਡੀ ਦੇ ਕਾਗਜ਼ ਮੰਗੇ ਤਾਂ ਡਰਾਇਵਰ ਨੇ ਬਦਸਲੂਕੀ ਕੀਤੀ। ਮਾਮਲਾ ਵਧਦਾ ਦੇਖ ਕਾਰ 'ਚ ਬੈਠੇ ਇਕ ਵਿਅਕਤੀ ਨੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਵਾਇਰਲ ਹੋ ਰਹੇ ਇਸ ਵੀਡੀਓ 'ਚ ਹੁਣ ਪੁਲਸ ਕਾਰ ਨੰਬਰ ਦੇ ਆਧਾਰ 'ਤੇ ਨੌਜਵਾਨਾਂ ਦੀ ਪਛਾਣ ਕਰ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।