ਸਿਸੋਦੀਆ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਕਾਂਗਰਸ ਨੇ AAP ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Saturday, Aug 20, 2022 - 02:26 PM (IST)

ਸਿਸੋਦੀਆ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਕਾਂਗਰਸ ਨੇ AAP ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ- ਕਾਂਗਰਸ ਦੀ ਦਿੱਲੀ ਇਕਾਈ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਨੀਵਾਰ ਨੂੰ ਇੱਥੇ ਆਮ ਆਦਮੀ ਪਾਰਟੀ (ਆਪ) ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ’ਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ’ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਦੀ ਮੰਗ ਕੀਤੀ।

ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’

ਪ੍ਰਦਰਸ਼ਨਕਾਰੀਆਂ ਨੇ ਡੀ.ਡੀ.ਯੂ ਮਾਰਗ 'ਤੇ ਦਿੱਲੀ ਕਾਂਗਰਸ ਦਫ਼ਤਰ ਤੋਂ 'ਆਪ' ਦੇ ਹੈੱਡਕੁਆਰਟਰ ਤੱਕ ਮਾਰਚ ਕੀਤਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੀ ਸੂਬਾ ਇਕਾਈ ਦੇ ਮੀਡੀਆ ਵਿਭਾਗ ਦੇ ਉਪ-ਪ੍ਰਧਾਨ ਪਰਵੇਜ਼ ਆਲਮ ਨੇ ਕਿਹਾ ਕਿ ਕਾਂਗਰਸ ਨੇ ਕੇਜਰੀਵਾਲ ਤੋਂ ਸਿਸੋਦੀਆ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਆਬਕਾਰੀ ਨੀਤੀ 'ਘਪਲੇ' ਵਿਚ ਦਰਜ FIR ਵਿਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਚੱਲੀ CBI ਦੀ ਛਾਪੇਮਾਰੀ, ਕੰਪਿਊਟਰ, ਮੋਬਾਈਲ ਜ਼ਬਤ

15 ਹੋਰਨਾਂ ਲੋਕਾਂ ਨਾਲ ਨਾਮਜ਼ਦ ਕੀਤਾ

ਜ਼ਿਕਰਯੋਗ ਹੈ ਕਿ ਸੀ.ਬੀ.ਆਈ ਨੇ ਸ਼ੁੱਕਰਵਾਰ ਨੂੰ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਸਿਸੋਦੀਆ ਦੇ ਘਰ ਦੀ ਕਈ ਘੰਟਿਆਂ ਤੱਕ ਤਲਾਸ਼ੀ ਲਈ। ਜਾਂਚ ਏਜੰਸੀ ਨੇ FIR ’ਚ ਉਨ੍ਹਾਂ ਦੇ ਨਾਲ 15 ਹੋਰਨਾਂ ਨੂੰ ਨਾਮਜ਼ਦ ਕੀਤਾ ਹੈ।


author

Tanu

Content Editor

Related News