ਦਿੱਲੀ : ਵਿਦਿਆਰਥਣ ਨੇ ਸੀਨੀਅਰ ਵਿਦਿਆਰਥੀ ''ਤੇ ਲਗਾਇਆ ਤੰਗ ਕਰਨ ਦਾ ਦੋਸ਼, ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Sunday, Apr 30, 2023 - 04:23 PM (IST)

ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਮਾਲਵੀਏ ਨਗਰ 'ਚ ਇਕ ਸੀਨੀਅਰ ਵਲੋਂ ਤੰਗ ਕੀਤੇ ਜਾਣ ਤੋਂ ਬਾਅਦ ਦੂਜੇ ਸਾਲ ਦੀ ਇਕ ਕਾਲਜ ਵਿਦਿਆਰਥਣ ਨੇ ਆਪਣੀ ਨਸ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨੂੰ ਸ਼ਨੀਵਾਰ ਨੂੰ ਉਸ ਹਸਪਤਾਲ ਤੋਂ ਵਿਦਿਆਰਥਣ ਦੀ ਜਾਣਕਾਰੀ ਮਿਲੀ, ਜਿੱਥੇ ਉਸ ਨੂੰ ਦਾਖ਼ਲ ਕਰਵਾਇਆ ਗਿਆ ਸੀ।
ਵਿਦਿਆਰਥਣ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਸੀਨੀਅਰ ਵਲੋਂ ਤੰਗ ਕੀਤੇ ਜਾਣ ਕਾਰਨ ਅਜਿਹਾ ਕੀਤਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੇ ਪਾਇਆ ਕਿ ਉਸ ਨੇ ਹੱਥੇ ਹੱਥ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਾਰਨ 2 ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੇ ਬਿਆਨ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਨਾਲ ਉਸ ਮਾਮਲੇ 'ਤੇ ਚਰਚਾ ਤੋਂ ਬਾਅਦ ਬਿਆਨ ਦੇਵੇਗੀ। ਪੁਲਸ ਨੇ ਦੱਸਿਆ ਕਿ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।