ਦਿੱਲੀ ''ਚ ਠੰਡ ਦਾ ਕਹਿਰ ਜਾਰੀ ਹੈ, 26 ਜਨਵਰੀ ਨੂੰ 4 ਡਿਗਰੀ ਤੱਕ ਡਿੱਗ ਸਕਦਾ ਹੈ ਪਾਰਾ

Sunday, Jan 24, 2021 - 09:59 AM (IST)

ਦਿੱਲੀ ''ਚ ਠੰਡ ਦਾ ਕਹਿਰ ਜਾਰੀ ਹੈ, 26 ਜਨਵਰੀ ਨੂੰ 4 ਡਿਗਰੀ ਤੱਕ ਡਿੱਗ ਸਕਦਾ ਹੈ ਪਾਰਾ

ਨਵੀਂ ਦਿੱਲੀ- ਦਿੱਲੀ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਰਾਸ਼ਟਰੀ ਰਾਜਧਾਨੀ 'ਚ ਅੱਜ ਯਾਨੀ ਐਤਵਾਰ ਸਵੇਰੇ ਮੱਧਮ ਧੁੰਦ ਛਾਈ ਰਹੀ। ਆਉਣ ਵਾਲੇ ਹਫ਼ਤੇ 'ਚ ਸੰਘਣੀ ਧੁੰਦ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਗਣਤੰਤਰ ਦਿਵਸ 'ਤੇ ਰਾਜਧਾਨੀ 'ਚ ਸ਼ੀਤ ਲਹਿਰ ਆਉਣ ਦੀ ਸੰਭਾਵਨਾ ਹੈ, ਉਦੋਂ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਹਿਮਿਲਆ ਅਤੇ ਉੱਤਰੀ ਮੈਦਾਨੀ ਇਲਾਕਿਆਂ 'ਚ ਮੌਸਮ ਦੇ ਕਾਰਕਾਂ 'ਚ ਤਬਦੀਲੀ ਕਾਰਨ ਉੱਤਰੀ ਮੈਦਾਨੀ ਇਲਾਕਿਆਂ 'ਚ ਠੰਡ ਵਧਣ ਦੀ ਸੰਭਾਵਨਾ ਹੈ। ਪੱਛਮੀ ਹਿਮਾਲਿਆ 'ਚ ਸ਼ੁੱਕਰਵਾਰ ਅਤੇ ਸ਼ਨੀਵਰ ਨੂੰ ਬਰਫ਼ਬਾਰੀ ਅਤੇ ਮੀਂਹ ਪਿਆ ਸੀ। 

PunjabKesari
ਉੱਥੇ ਹੀ ਹਵਾ 'ਚ ਪ੍ਰਦੂਸ਼ਣ ਵੀ ਲਗਾਤਾਰ ਬਣਿਆ ਹੋਇਆ ਹੈ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫ਼ਰ) ਅਨੁਸਾਰ ਅੱਜ ਦਿੱਲੀ ਦੀ ਹਵਾ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਸ਼ੀਤ ਲਹਿਰ ਦੀ ਲਪੇਟ 'ਚ ਸੀ ਅਤੇ ਇੱਥੇ ਤਾਪਮਾਨ 1.1 ਡਿਗਰੀ ਤੱਕ ਪਹੁੰਚ ਗਿਆ ਸੀ। ਉਦੋਂ ਵਿਗਿਆਨੀਆਂ ਨੇ ਦਿੱਲੀ 'ਚ ਸ਼ੀਤ ਲਹਿਰ ਦਾ ਐਲਾਨ ਕਰ ਦਿੱਤਾ ਸੀ। ਮੈਦਾਨੀ ਇਲਾਕਿਆਂ 'ਚ ਸ਼ੀਤ ਲਹਿਰ ਉਦੋਂ ਹੁੰਦੀ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਉਸ ਤੋਂ ਹੇਠਾਂ ਹੁੰਦਾ ਹੈ ਜਾਂ ਲਗਾਤਾਰ 2 ਦਿਨਾਂ ਤੱਕ ਮੌਸਮ ਆਮ ਤੋਂ 4.5 ਡਿਗਰੀ ਘੱਟ ਹੁੰਦਾ ਹੈ। ਮੈਦਾਨੀ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ਤੋਂ ਘੱਟ ਹੋਣ 'ਤੇ ਸ਼ੀਤ ਲਹਿਰ ਵੀ ਐਲਾਨ ਕੀਤੀ ਜਾਂਦੀ ਹੈ। 


author

DIsha

Content Editor

Related News