CM ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਪਤਨੀ ਸੁਨੀਤਾ ਦਾ ਵੱਡਾ ਖ਼ੁਲਾਸਾ, ਵੀਡੀਓ ਜਾਰੀ ਕਰ ਦੱਸੀ ਇਕੱਲੀ-ਇਕੱਲੀ ਗੱਲ

Saturday, Jul 06, 2024 - 05:02 PM (IST)

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀਡੀਓ ਜਾਰੀ ਕਰ ਕੇ ਵੱਡਾ ਖ਼ੁਲਾਸਾ ਕੀਤਾ ਹੈ। ਇਸ ਵੀਡੀਓ ਵਿਚ ਸੁਨੀਤਾ ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਹੈ? ਕੇਜਰੀਵਾਲ ਨੂੰ NDA ਦੇ ਇਕ ਸੰਸਦ ਮੈਂਬਰ ਦੇ ਬਿਆਨ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਨਾਂ ਹੈ ਮਗੁੰਟਾ ਸ਼੍ਰੀਨਿਵਾਸਨ ਰੈੱਡੀ (NSR)। ਰੈੱਡੀ ਆਂਧਰਾ ਪ੍ਰਦੇਸ਼ ਤੋਂ NDA ਦੇ ਇਕ ਸੰਸਦ ਮੈਂਬਰ ਹਨ। 

ਇਹ ਵੀ ਪੜ੍ਹੋ- ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ, ਘੱਟ ਕਿਰਾਏ 'ਤੇ ਖਸਤਾਹਾਲ ਘਰ 'ਚ ਰਹਿੰਦਾ ਸੀ ਪਰਿਵਾਰ

ਸੁਨੀਤਾ ਨੇ ਕਿਹਾ ਕਿ 17 ਸਤੰਬਰ 2022 ਨੂੰ NSR ਦੇ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਹੋਈ। ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਕਦੇ ਕੇਜਰੀਵਾਲ ਨੂੰ ਮਿਲੇ ਹਨ? ਇਸ 'ਤੇ ਉਨ੍ਹਾਂ ਨੇ ਕਿਹਾ ਕਿ ਉਹ 16 ਮਾਰਚ 2021 ਨੂੰ ਕੇਜਰੀਵਾਲ ਤੋਂ ਦਿੱਲੀ ਸਕੱਤਰੇਤ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਮਿਲੇ ਹਨ। ਸੁਨੀਤਾ ਨੇ ਕਿਹਾ ਕਿ NSR ਨੇ ਕਿਹਾ ਕਿ ਉਹ ਦਿੱਲੀ ਵਿਚ ਫੈਮਿਲੀ ਚੈਰੀਟੇਬਲ ਟਰੱਸਟ ਖੋਲ੍ਹਣਾ ਚਾਹੁੰਦੇ ਸਨ। ਇਸ ਲਈ ਦਿੱਲੀ ਦੇ ਸੀ. ਐੱਮ. ਤੋਂ ਜ਼ਮੀਨ ਬਾਰੇ ਗੱਲ ਕਰਨ ਗਏ ਸਨ। ਕੇਜਰੀਵਾਲ ਨੇ ਕਿਹਾ ਕਿ ਲੈਂਡ ਐੱਲ. ਜੀ. ਕੋਲ ਹੈ। ਐਪਲੀਕੇਸ਼ਨ ਦੇ ਦਿਓ, ਅਸੀਂ ਦੇਖਦੇ ਹਾਂ ਅਤੇ ਇਹ ਕਹਿ ਕੇ ਉਹ ਚੱਲੇ ਗਏ ਪਰ ਈਡੀ ਨੂੰ NSR ਦਾ ਜਵਾਬ ਪਸੰਦ ਨਹੀਂ ਆਇਆ। ਈਡੀ ਨੇ ਕੁਝ ਦਿਨ ਬਾਅਦ NSR ਦੇ ਪੁੱਤਰ ਰਾਘਵ ਮਗੁੰਟਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ NSR ਦੇ ਹਰ ਬਿਆਨ ਲਏ ਪਰ ਉਹ ਆਪਣਾ ਬਿਆਨ ਦੋਹਰਾਉਂਦੇ ਰਹੇ, ਜੋ ਸੱਚ ਸੀ। ਅਜਿਹੇ ਵਿਚ ਉਨ੍ਹਾਂ ਦੇ ਪੁੱਤਰ ਦੀ ਜ਼ਮਾਨਤ ਖਾਰਜ ਹੁੰਦੀ ਰਹੀ।

ਇਹ ਵੀ ਪੜ੍ਹੋ- ਇਹ ਕੀ ਭਾਣਾ ਵਰਤ ਗਿਆ! ਵਿਆਹ ਦੇ ਮਹਿਜ ਦੋ ਘੰਟਿਆਂ ਬਾਅਦ ਲਾੜੇ ਨੇ ਕੀਤੀ ਖ਼ੁਦਕੁਸ਼ੀ

 

ਸੁਨੀਤਾ ਨੇ ਦੱਸਿਆ ਕਿ ਇਸ ਸਦਮੇ ਕਾਰਨ ਰਾਘਵ ਦੀ ਪਤਨੀ ਅਤੇ  NSR ਦੀ ਨੂੰਹ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਬੁੱਢੀ ਮਾਂ ਬੀਮਾਰ ਹੋ ਗਈ, ਆਪਣੇ ਪੁੱਤਰ ਦੀ ਹਾਲਤ ਦੇਖ ਕੇ ਪਿਤਾ ਵੀ ਦੁਖੀ ਹੋ ਗਏ। 17 ਜੁਲਾਈ, 2023 ਨੂੰ ਪਿਤਾ  NS ਨੇ ਈਡੀ ਨੂੰ ਆਪਣਾ ਬਿਆਨ ਬਦਲ ਦਿੱਤਾ। ਉਨ੍ਹਾਂ ਕਿਹਾ ਕਿ 16 ਮਾਰਚ 2021 ਨੂੰ ਉਹ ਕੇਜਰੀਵਾਲ ਨੂੰ ਮਿਲਣ ਗਏ ਸਨ। 4 ਤੋਂ 5 ਮਿੰਟ ਤੱਕ ਗੱਲਬਾਤ ਹੋਈ, ਉੱਥੇ 10-12 ਲੋਕ ਬੈਠੇ ਸਨ। ਕਮਰੇ ਵਿਚ ਦਾਖਲ ਹੁੰਦੇ ਹੀ ਕੇਜਰੀਵਾਲ ਨੇ ਮੈਨੂੰ ਦਿੱਲੀ ਵਿਚ ਸ਼ਰਾਬ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ। ਬਦਲੇ 'ਚ 'ਆਪ' ਨੂੰ 100 ਕਰੋੜ ਰੁਪਏ ਦੇ ਦਿਓ। ਕੇਜਰੀਵਾਲ ਨਾਲ ਇਹ ਮੇਰੀ ਪਹਿਲੀ ਅਤੇ ਆਖਰੀ ਮੁਲਾਕਾਤ ਸੀ। ਇਸ ਬਿਆਨ ਤੋਂ ਬਾਅਦ ਅਗਲੇ ਹੀ ਦਿਨ ਈਡੀ ਨੇ  NSR ਦੇ ਪੁੱਤਰ ਰਾਘਵ ਨੂੰ ਜ਼ਮਾਨਤ ਦੇ ਦਿੱਤੀ। ਸਪੱਸ਼ਟ ਹੈ ਕਿ  NSR ਦਾ ਇਹ ਬਿਆਨ ਝੂਠ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਖੂਹ 'ਚ ਜ਼ਹਿਰੀਲੀ ਗੈਸ ਦੇ ਰਿਸਾਅ ਕਾਰਨ 5 ਲੋਕਾਂ ਦੀ ਮੌਤ

ਸੁਨੀਤਾ ਨੇ ਅੱਗੇ ਕਿਹਾ ਕਿ ਉਹ ਖੁਦ ਕਹਿ ਰਹੇ ਹਨ ਕਿ ਇਹ ਉਨ੍ਹਾਂ ਦੀ ਅਤੇ ਕੇਜਰੀਵਾਲ ਜੀ ਦੀ ਪਹਿਲੀ ਅਤੇ ਆਖਰੀ ਮੁਲਾਕਾਤ ਸੀ। ਜੇ ਕਿਸੇ ਨੂੰ ਪੈਸੇ ਮੰਗਣੇ ਹੁੰਦੇ ਤਾਂ 10-12 ਬੰਦਿਆਂ ਦੇ ਸਾਹਮਣੇ ਪਹਿਲੀ ਮੁਲਾਕਾਤ ਵਿਚ ਹੀ ਮੰਗ ਲੈਂਦੇ? ਜ਼ਾਹਰ ਹੈ ਕਿ NSR ਦੇ ਪੁੱਤਰ ਅਤੇ ਪਰਿਵਾਰ ਨੂੰ 5 ਮਹੀਨਿਆਂ ਤੱਕ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ। ਇਸੇ ਕਰ ਕੇ NSR ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਝੂਠਾ ਬਿਆਨ ਦਿੱਤਾ। ਅਤੇ ਇਹ ਬਿਆਨ ਦੇਣ ਤੋਂ ਸਿਰਫ਼ 2 ਦਿਨਾਂ ਬਾਅਦ NSR ਦੇ ਬੇਟੇ ਨੂੰ ਜ਼ਮਾਨਤ ਮਿਲ ਗਈ। ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਇਹ ਵੀ ਮੰਨਿਆ ਕਿ ਈਡੀ ਨੇ ਬਿਨਾਂ ਕਿਸੇ ਸਬੂਤ ਦੇ ਉਸ ਨੂੰ ਜ਼ਮਾਨਤ ਦਾ ਲਾਲੀਪਾਪ ਦੇ ਕੇ ਉਸ ਦਾ ਬਿਆਨ ਲਿਆ। ਸੁਨੀਤਾ ਨੇ ਕਿਹਾ ਕਿ ਤੁਹਾਡੇ ਪੁੱਤਰ ਕੇਜਰੀਵਾਲ ਨੂੰ ਡੂੰਘੀ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ। ਉਹ ਇਕ ਸਾਧਾਰਨ, ਪੜ੍ਹਿਆ-ਲਿਖਿਆ, ਈਮਾਨਦਾਰ ਅਤੇ ਕੱਟੜ ਦੇਸ਼ ਭਗਤ ਵਿਅਕਤੀ ਹੈ। ਜੇਕਰ ਅੱਜ ਤੁਸੀਂ ਉਨ੍ਹਾਂ ਦੇ ਨਾਲ ਨਾ ਖੜ੍ਹੇ ਹੋ ਤਾਂ ਇਸ ਦੇਸ਼ ਵਿਚ ਪੜ੍ਹੇ-ਲਿਖੇ ਅਤੇ ਈਮਾਨਦਾਰ ਲੋਕ ਕਦੇ ਵੀ ਰਾਜਨੀਤੀ ਵਿਚ ਨਹੀਂ ਆਉਣਗੇ। ਕੀ ਮੋਦੀ ਜੀ ਕੇਜਰੀਵਾਲ ਨਾਲ ਸਹੀ ਕਰ ਰਹੇ ਹਨ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News