60,000 ਦੇ ਕੇ ਕਰਵਾਈ ਆਪਣੀ ਹੱਤਿਆ, ਪਰਦਾਫਾਸ਼ ਹੋਣ ''ਤੇ ਪਰਿਵਾਰ ਨੂੰ ਨਹੀਂ ਮਿਲੇ ਬੀਮੇ ਦੇ ਪੈਸੇ

06/16/2020 1:50:00 AM

ਨਵੀਂ ਦਿੱਲੀ :  ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦਿੱਲੀ ਨਿਵਾਸੀ ਇੱਕ ਵਿਅਕਤੀ ਨੇ ਆਪਣੀ ਹੱਤਿਆ ਦੀ ਸਾਜਿਸ਼ ਰਚੀ, ਤਾਂ ਕਿ ਉਸਦੇ ਪਰਿਵਾਰ ਨੂੰ ਬੀਮਾ ਦਾ ਪੈਸਾ ਮਿਲ ਸਕੇ ਪਰ ਪੁਲਸ ਨੇ ਵਿਅਕਤੀ ਦੀ ਲਾਸ਼ ਮਿਲਣ ਦੇ ਪੰਜ ਦਿਨ ਬਾਅਦ ਘਟਨਾ ਦਾ ਪਰਦਾਫਾਸ਼ ਕਰ ਦਿੱਤਾ। ਵਿਅਕਤੀ ਨੇ ਘਟਨਾ ਨੂੰ ਅੰਜਾਮ ਦੇਣ ਲਈ ਇੱਕ ਨਬਾਲਿਗ ਲੜਕੇ ਨੂੰ ਤਿਆਰ ਕੀਤਾ ਸੀ। ਇਸ ਸੰਬੰਧ 'ਚ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਸਲ ਦੇ ਬੀਮੇ ਦੀ ਸਹੀ ਰਾਸ਼ੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ 10 ਲੱਖ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।
ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਗੌਰਵ ਬੰਸਲ ਨਾਮ ਦਾ ਇਹ ਵਿਅਕਤੀ ਆਈ. ਪੀ. ਐਕਸਟੈਂਸ਼ਨ ਦੇ ਆਰਿਆਨਗਰ 'ਚ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦਾ ਸੀ। ਉਹ ਰਾਸ਼ਨ ਦੀ ਦੁਕਾਨ ਚਲਾਉਂਦਾ ਸੀ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਬੰਸਲ ਨੇ ਆਪਣੀ ਹੱਤਿਆ ਲਈ 60 ਹਜ਼ਾਰ ਰੁਪਏ ਦਿੱਤੇ, ਜਿਸ ਨੂੰ 4 ਦੋਸ਼ੀਆਂ ਨੇ ਆਪਸ 'ਚ ਵੰਡ ਲਿਆ।
10 ਜੂਨ ਨੂੰ ਬੰਸਲ ਦੀ ਲਾਸ਼ ਬਾਹਰੀ ਦਿੱਲੀ ਦੇ ਨਜਫਗੜ੍ਹ ਇਲਾਕੇ 'ਚ ਖੇੜੀ ਬਾਬਾ ਪੁੱਲ ਦੇ ਕੋਲ ਇੱਕ ਦਰਖਤ ਤੋਂ ਲਟਕੀ ਮਿਲੀ। ਉਸ ਦੇ ਹੱਥ ਬੰਨ੍ਹੇ ਹੋਏ ਸਨ। ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ 18 ਸਾਲਾ ਸੂਰਜ ਨਾਮ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ। ਉਸ ਨੇ ਘਟਨਾ 'ਚ ਮਨੋਜ ਕੁਮਾਰ ਯਾਦਵ (21) ਅਤੇ ਸੁਮਿਤ (26) ਦੇ ਸ਼ਾਮਿਲ ਹੋਣ ਦੀ ਵੀ ਜਾਣਕਾਰੀ ਦਿੱਤੀ। ਉੱਤਮ ਨਗਰ ਦੇ ਮੋਹਨ ਗਾਰਡਨ ਨਿਵਾਸੀ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
ਸੂਰਜ ਨੇ ਪੁਲਸ ਨੂੰ ਦੱਸਿਆ ਕਿ ਬੰਸਲ ਦੇ ਸੰਪਰਕ 'ਚ ਰਹੇ ਇੱਕ ਨਬਾਲਿਗ ਲੜਕੇ ਨੇ ਉਸ ਤੋਂ ਇਸ ਘਟਨਾ ਨੂੰ ਅੰਜਾਮ ਦੇਣ 'ਚ ਮਦਦ ਮੰਗੀ ਸੀ। ਨਬਾਲਿਗ ਲੜਕੇ ਨੇ ਖੁਲਾਸਾ ਕੀਤਾ ਕਿ ਬੰਸਲ ਨੇ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੂੰ ਤਿਆਰ ਕੀਤਾ ਸੀ। ਬੰਸਲ ਨੇ ਦੋਸ਼ੀਆਂ ਨੂੰ ਕਿਹਾ ਸੀ ਕਿ ਜੇਕਰ ਉਹ ਉਸ ਨੂੰ ਮਾਰ ਦਿੰਦੇ ਹਨ ਤਾਂ ਉਸਦੇ ਪਰਿਵਾਰ ਨੂੰ ਬੀਮੇ ਦੀ ਰਾਸ਼ੀ ਮਿਲ ਜਾਵੇਗੀ।
 


Inder Prajapati

Content Editor

Related News