ਦਿੱਲੀ ਬਜਟ: ਸਿੱਖਿਆ ਦੇ ਖੇਤਰ 'ਚ ਵਧੇਰੇ ਜ਼ੋਰ, ਹੈਲਥ ਸੈਕਟਰ ਲਈ ਹੋਏ ਇਹ ਐਲਾਨ

03/22/2023 5:04:07 PM

ਨਵੀਂ ਦਿੱਲੀ- ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਵਿਧਾਨ ਸਭਾ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ 78,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਕੈਲਾਸ਼ ਗਹਿਲੋਤ ਵਲੋਂ ਪੇਸ਼ ਕੀਤੇ ਗਏ ਦਿੱਲੀ ਦੇ ਬਜਟ ਵਿਚ ਸਿੱਖਿਆ ਵਿਭਾਗ ਲਈ ਸਾਲ 2023-24 ਲਈ 16,575 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਦਿੱਲੀ ਸਰਕਾਰ 2023-24 ਵਿਚ ਰਾਸ਼ਟਰੀ ਰਾਜਧਾਨੀ ਦੇ 350 ਸਕੂਲਾਂ ਵਿਚ ਨਵੇਂ ਕੰਪਿਊਟਰ ਲਾਉਣ ਤੋਂ ਇਲਾਵਾ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ, ਵਾਈਸ-ਪ੍ਰਿੰਸੀਪਲਾਂ ਨੂੰ ਨਵੇਂ ਟੈਬਲੇਟ ਪ੍ਰਦਾਨ ਕਰੇਗੀ। 

ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ 78,800 ਕਰੋੜ ਦਾ ਬਜਟ, 'ਮਾਡਰਨ ਦਿੱਲੀ' ਲਈ ਕੁੱਲ 9 ਸਕੀਮਾਂ

350 ਸਕੂਲਾਂ 'ਚ 20-20 ਨਵੇਂ ਕੰਪਿਊਟਰ ਲਗਾਏ ਜਾਣਗੇ

ਦਿੱਲੀ ਸਰਕਾਰ ਤਹਿਤ ਆਉਣ ਵਾਲੇ 350 ਸਕੂਲਾਂ ਵਿਚੋਂ ਹਰੇਕ ਨੂੰ 20 ਨਵੇਂ ਕੰਪਿਊਟਰ ਪ੍ਰਦਾਨ ਕਰਨਾ ਅਤੇ ਸਕੂਲਾਂ ਵਿਚ ਫਰੈਂਚ, ਜਰਮਨ, ਜਾਪਾਨੀ ਅਤੇ ਸਪੈਨਿਸ਼ ਪੜ੍ਹਾਉਣਾ, ਸਿੱਖਿਆ ਖੇਤਰ ਲਈ ਦਿੱਲੀ ਦੇ ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਦਿੱਲੀ ਦੇ 2022-23 ਦੇ ਬਜਟ ਵਿਚ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ 16,278 ਕਰੋੜ ਰੁਪਏ ਅਲਾਟ ਹੋਏ ਸਨ।
 
ਕੈਲਾਸ਼ ਗਹਿਲੋਤ ਨੇ  ਕਿਹਾ ਕਿ 2023 'ਚ 17 ਨਵੇਂ ਡਾ. ਬੀ.ਆਰ. ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਖੋਲ੍ਹੇ ਜਾਣਗੇ। ਸਾਲ 2021 ਵਿਚ ਵਿਸ਼ਿਸ਼ਟ ਸਿੱਖਿਆ ਦੇ 20 ਸਕੂਲ ਸਨ, ਜਿਨ੍ਹਾਂ ਨੂੰ 2023 'ਚ ਵਧਾ ਕੇ 37 ਕੀਤਾ ਜਾਵੇਗਾ। ਗਹਿਲੋਤ ਨੇ ਇਹ ਵੀ ਐਲਾਨ ਕੀਤਾ ਕਿ 'ਸਕੂਲ ਆਫ ਏਪਲਾਇਡ ਲਰਨਿੰਗ' ਵਿਚ ਬੱਚਿਆਂ ਲਈ ਪੇਸ਼ੇਵਰ ਹੁਨਰ ਨੂੰ ਵਿਕਸਿਤ ਕਰਨ ਲਈ ਸਕੂਲ  ਅਤੇ ਉਦਯੋਗ ਸਹਿਯੋਗ ਕਰਨਗੇ।

ਇਹ ਵੀ ਪੜ੍ਹੋ- ਗੁਜਰਾਤ ਦੇ ਜੌਹਰੀ ਨੇ ਚਾਂਦੀ ਦਾ ਬਣਾਇਆ ਰਾਮ ਮੰਦਰ ਦਾ ਮਾਡਲ, ਤੁਸੀਂ ਵੀ ਕਰੋ ਦਰਸ਼ਨ

ਹੈਲਥ ਸੈਕਟਰ ਲਈ 9,742 ਕਰੋੜ ਰੁਪਏ, 9 ਨਵੇਂ ਹਸਪਤਾਲ ਬਣਗੇ

ਕੈਲਾਸ਼ ਗਹਲੋਤ ਨੇ ਵਿੱਤੀ ਸਾਲ ਵਿਚ ਸਿਹਤ ਖੇਤਰ ਲਈ 9,742 ਕਰੋੜ ਰੁਪਏ ਦਾ ਪ੍ਰਸਤਾਵ ਹੈ। ਗਹਿਲੋਤ ਨੇ ਦਿੱਲੀ ਵਿਚ ਮੌਜੂਦਾ ਚਾਰ ਤੋਂ 100 ਹੋਰ ਮਹਿਲਾ ਮੁਹੱਲਾ ਕਲੀਨਿਕ ਵਿਕਸਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਮੈਡੀਕਲ ਜਾਂਚ ਦੀ ਗਿਣਤੀ 200 ਤੋਂ ਵੱਧ 450 ਕੀਤੀ ਜਾਵੇਗੀ, ਜੋ ਪੌਲੀਟੈਕਨਿਕ, ਡਿਸਪੈਂਸਰੀਅਨਜ਼ ਅਤੇ ਹਸਪਤਾਲਾਂ ਦੇ ਨਾਲ-ਨਾਲ ਮੁਹੱਲਾ ਕਲੀਨਿਕਾਂ ਵਿਚ ਉਪਲੱਬਧ ਹੋਵੇਗੀ। ਗਹਿਲੋਤ ਨੇ ਇਹ ਵੀ ਐਲਾਨ ਕੀਤਾ ਹੈ ਕਿ 9 ਨਵੇਂ ਹਸਪਤਾਲ ਬਣਾਏ ਜਾਣਗੇ ਅਤੇ ਇਸ ਸਾਲ ਤੋਂ ਚਾਰ ਹਸਪਤਾਲ ਚਾਲੂ ਹੋ ਜਾਣਗੇ। ਸ਼ਹਿਰ ਵਿਚ ਹਸਪਤਾਲ ਦੇ ਬੈੱਡਾਂ ਦੀ ਗਿਣਤੀ 14,000 ਤੋਂ ਵੱਧ ਕੇ 30,000 ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮੁੰਡੇ ਦਾ ਅਗਵਾ ਕਰਨ ਮਗਰੋਂ ਕਤਲ; ਮਾਪਿਆਂ ਦਾ ਸੌ ਸੁੱਖਾਂ ਦਾ ਸੀ ਪੁੱਤ, 6 ਭੈਣਾਂ ਨੇ ਗੁਆਇਆ ਇਕਲੌਤਾ ਭਰਾ


Tanu

Content Editor

Related News