ਦਿੱਲੀ: ਭਾਜਪਾ ਨੇਤਾ ਜੀ. ਐੱਸ. ਬਾਵਾ ਦੀ ਪਾਰਕ ’ਚੋਂ ਲਟਕਦੀ ਮਿਲੀ ਲਾਸ਼
Tuesday, Mar 30, 2021 - 04:53 PM (IST)
ਨਵੀਂ ਦਿੱਲੀ— ਭਾਜਪਾ ਦੇ ਦਿੱਲੀ ਪ੍ਰਦੇਸ਼ ਦੇ ਸਾਬਕਾ ਉੱਪ ਪ੍ਰਧਾਨ ਜੀ. ਐੱਸ. ਬਾਵਾ ਨੇ ਘਰ ਦੇ ਨੇੜੇ ਪਾਰਕ ’ਚ ਬੀਤੀ ਸ਼ਾਮ ਫਾਹਾ ਲਾ ਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜ ਗਈ। ਬਾਵਾ ਨੇ ਖ਼ੁਦਕੁਸ਼ੀ ਕਿਉਂ ਕੀਤੀ, ਅਜੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ। ਪੁਲਸ ਮਾਮਲੇ ਦੀ ਛਾਣਬੀਣ ’ਚ ਜੁੱਟੀ ਹੋਈ ਹੈ। ਦੱਸ ਦੇਈਏ ਕਿ ਜੀ. ਐੱਸ. ਬਾਵਾ 58 ਸਾਲ ਦੇ ਸਨ ਅਤੇ ਉਹ ਪੱਛਮੀ ਦਿੱਲੀ ਦੇ ਫਤਿਹ ਨਗਰ ਵਿਚ ਰਹਿੰਦੇ ਸਨ।
ਇਹ ਵੀ ਪੜ੍ਹੋ: ਭਾਜਪਾ ਵਰਕਰ ਦੀ ਮਾਂ ਦੀ ਮੌਤ ’ਤੇ ਸ਼ਾਹ ਨੇ ਕਿਹਾ- ‘ਪਰਿਵਾਰ ਦਾ ਦਰਦ ਮਮਤਾ ਦੀਦੀ ਨੂੰ ਪਰੇਸ਼ਾਨ ਕਰੇਗਾ’
ਮਿਲੀ ਜਾਣਕਾਰੀ ਮੁਤਾਬਕ ਬਾਵਾ ਨੇ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿਚ ਗਰਿੱਲ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਸੋਮਵਾਰ ਦੇਰ ਸ਼ਾਮ ਨੂੰ ਵਾਪਰੀ। ਲੋਕ ਜਦੋਂ ਪਾਰਕ ਵਿਚ ਘੁੰਮ ਰਹੇ ਸਨ ਤਾਂ ਉਨ੍ਹਾਂ ਨੇ ਪਾਰਕ ਦੀ ਗਰਿੱਲ ਨਾਲ ਕਿਸੇ ਸ਼ਖਸ ਦੀ ਲਾਸ਼ ਨੂੰ ਲਟਕਦੇ ਵੇਖਿਆ। ਮੌਕੇ ’ਤੇ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ: ਹਿਮਾਚਲ: ਚੰਬਾ ਜ਼ਿਲ੍ਹੇ ’ਚ ਦਰਦਨਾਕ ਹਾਦਸਾ, ਘਰ ’ਚ ਅੱਗ ਲੱਗਣ ਕਾਰਨ 4 ਜੀਆਂ ਦੀ ਮੌਤ
ਪੁਲਸ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਮਿ੍ਰਤਕ ਦੀ ਪਹਿਚਾਣ ਭਾਜਪਾ ਨੇਤਾ ਜੀ. ਐੱਸ. ਬਾਵਾ ਦੇ ਰੂਪ ਵਿਚ ਕੀਤੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਦੀ ਮੌਤ ਦੀ ਖ਼ਬਰ ਆਈ ਸੀ। ਭਾਜਪਾ ਸੰਸਦ ਮੈਂਬਰ ਸਵਰੂਪ ਦੀ ਦਿੱਲੀ ਸਥਿਤ ਰਿਹਾਇਸ਼ ’ਚ ਫਾਹੇ ਨਾਲ ਲਟਕਦੀ ਲਾਸ਼ ਮਿਲੀ ਸੀ।
ਇਹ ਵੀ ਪੜ੍ਹੋ: ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’