ਕੇਜਰੀਵਾਲ ਨੇ ਰੁਜ਼ਗਾਰ ਪੋਰਟਲ ਕੀਤਾ ਜਾਰੀ, ਨੌਕਰੀ ਦੇਣ ਅਤੇ ਚਾਹੁਣ ਵਾਲਿਆਂ ਲਈ ਹੋਵੇਗਾ ਇਕ ਮੰਚ
Monday, Jul 27, 2020 - 03:46 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਕ ਰੋਜ਼ਗਾਰ ਪੋਰਟਲ ਜਾਰੀ ਕੀਤਾ ਅਤੇ ਇਸ ਦੇ ਨਾਲ ਹੀ ਵਪਾਰੀਆਂ, ਉਦਯੋਗਪਤੀਆਂ ਅਤੇ ਲੋਕਾਂ ਨੂੰ ਦਿੱਲੀ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਪੱਟੜੀ 'ਤੇ ਲਿਆਉਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਾਲ ਦੇ ਦਿਨਾਂ 'ਚ ਕਈ ਲੋਕਾਂ ਨੇ ਆਪਣਾ ਰੋਜ਼ਗਾਰ ਗਵਾ ਦਿੱਤਾ ਅਤੇ ਕਾਰੋਬਾਰ 'ਤੇ ਵੀ ਇਸ ਦਾ ਬੁਰਾ ਅਸਰ ਪਿਆ। ਇਹ ਪੋਰਟਲ 'http://jobs.delhi.gov.in' ਨੌਕਰੀ ਦੇਣ ਵਾਲਿਆਂ ਅਤੇ ਰੋਜ਼ਗਾਰ ਚਾਹੁਣ ਵਾਲਿਆਂ ਦੋਹਾਂ ਲਈ ਇਕ 'ਰੋਜ਼ਗਾਰ ਬਜ਼ਾਰ' ਦੀ ਤਰ੍ਹਾਂ ਕੰਮ ਕਰੇਗਾ। ਮੁੱਖ ਮੰਤਰੀ ਨੇ ਵਰਚੁਅਲ ਪੱਤਰਕਾਰ ਸੰਮੇਲਨ 'ਚ ਕਿਹਾ,''ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਰੋਜ਼ਗਾਰ ਦੀ ਤਲਾਸ਼ ਹੈ, ਉੱਥੇ ਹੀ ਦੂਜੇ ਪਾਸੇ ਕਈ ਵਪਾਰੀ, ਕਾਰੋਬਾਰੀ, ਪੇਸ਼ੇਵਰ, ਠੇਕੇਦਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਹੀ ਵਿਅਕਤੀ ਨਹੀਂ ਮਿਲ ਪਾ ਰਿਹਾ ਹੈ। ਇਹ ਪੋਰਟਲ ਦੋਹਾਂ ਨੂੰ ਇਕ ਮੰਚ 'ਤੇ ਆਹਮਣੇ-ਸਾਹਮਣੇ ਲਿਆ ਕੇ ਇਸ ਕਮੀ ਨੂੰ ਦੂਰ ਕਰੇਗਾ।''
दिल्ली में नौकरी ढूंढने वाले और नौकरी देने वाले दोनों ही मौजूद है। दिल्ली सरकार के 'रोज़गार बाज़ार' के जरिए नौकरियां देने और ढूंढने के लिए https://t.co/Q7evyGaMab पर रजिस्टर करें। अब हमें मिल कर दिल्ली को आर्थिक रूप से भी मजबूत करना है pic.twitter.com/GTqOKuXi9s
— Arvind Kejriwal (@ArvindKejriwal) July 27, 2020
ਕੇਜਰੀਵਾਲ ਨੇ ਕਿਹਾ ਕਿ ਇਕ ਵਿਸ਼ੇਸ਼ ਆਦੇਸ਼ ਜਾਰੀ ਕੀਤਾ ਜਾ ਰਿਹਾ ਹੈ, ਜਿਸ 'ਚ ਰੇਹੜੀ, ਠੇਲੇ ਵਾਲਿਆਂ ਨੂੰ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਪ੍ਰਵਾਸੀ ਮਜ਼ਦੂਰ ਜੋ ਕਿ ਤਾਲਾਬੰਦੀ ਦੌਰਾਨ ਦਿੱਲੀ ਛੱਡ ਕੇ ਚੱਲੇ ਗਏ ਸਨ, ਹੁਣ ਵਾਪਸ ਆਉਣ ਲੱਗੇ ਹਨ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਸ ਰੋਜ਼ਗਾਰ ਪੋਰਟਲ ਦੀਆਂ ਸੇਵਾਵਾਂ ਮੁਫ਼ਤ ਹੋਣਗੀਆਂ ਅਤੇ ਕਿਸੇ ਵੀ ਅਰਜ਼ੀਕਰਤਾ ਨੂੰ ਇਸ 'ਚ ਰਜਿਸਟਰੇਸ਼ਨ ਲਈ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ। ਕੇਜਰੀਵਾਲ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਦਿੱਲੀ ਕੋਰੋਨਾ ਵਾਇਰਸ ਨੂੰ ਕੰਟਰੋਲ 'ਚ ਲਿਆਉਣ 'ਚ ਕਾਮਯਾਬ ਰਹੀ ਹੈ ਅਤੇ ਉਸ ਨੂੰ ਦੂਜੇ ਸੂਬਿਆਂ ਦੀ ਤਰ੍ਹਾਂ ਫਿਰ ਤੋਂ ਤਾਲਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਪਈ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਅਤੇ ਦੁਨੀਆ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ, ਦਿੱਲੀ 'ਚ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ 'ਚ ਕੋਵਿਡ-19 ਤੋਂ ਠੀਕ ਹੋ ਕੇ ਬਾਹਰ ਆਉਣ ਵਾਲੇ ਲੋਕਾਂ ਦਾ ਫੀਸਦੀ 88 ਤੱਕ ਪਹੁੰਚ ਗਿਆ ਹੈ ਅਤੇ ਜਾਂਚ ਤੋਂ ਬਾਅਦ ਕੋਰੋਨਾ ਪੀੜਤ ਪਾਏ ਜਾਣ ਵਾਲੇ ਲੋਕਾਂ ਦਾ ਅਨੁਪਾਤ ਵੀ ਜੂਨ ਦੇ 35 ਤੋਂ ਘੱਟ ਕੇ ਮੌਜੂਦਾ ਸਮੇਂ 'ਚ 5 ਫੀਸਦੀ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੂਨ ਦੇ ਮੁਕਾਬਲੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਘੱਟ ਹੋਇਆ ਹੈ। ਇਸ ਸਮੇਂ ਰਾਜਧਾਨੀ 'ਚ ਕੋਵਿਡ-19 ਦੇ ਹਸਪਤਾਲਾਂ 'ਚ 2,850 ਮਰੀਜ਼ ਹੀ ਦਾਖ਼ਲ ਹਨ, ਜਦੋਂ ਕਿ 12,500 ਬਿਸਤਰ ਖਾਲੀ ਹਨ।