ਕੇਜਰੀਵਾਲ ਨੇ ਦੱਸਿਆ ਸਭ ਤੋਂ ਪਹਿਲਾਂ ਦਿੱਲੀ ''ਚ ਕਿਵੇਂ ਮਿਲੇਗੀ ਵੈਕਸੀਨ

Thursday, Dec 24, 2020 - 02:26 PM (IST)

ਕੇਜਰੀਵਾਲ ਨੇ ਦੱਸਿਆ ਸਭ ਤੋਂ ਪਹਿਲਾਂ ਦਿੱਲੀ ''ਚ ਕਿਵੇਂ ਮਿਲੇਗੀ ਵੈਕਸੀਨ

ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਦਿੱਲੀ 'ਚ ਸ਼ੁਰੂਆਤੀ ਮੁਹਿੰਮ ਦੇ ਅਧੀਨ 51 ਲੱਖ ਲੋਕਾਂ ਨੂੰ ਟੀਕਾ ਲੱਗੇਗਾ। ਇਸ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਫਿਲਹਾਲ ਦਿੱਲੀ ਸਰਕਾਰ ਕੋਲ 74 ਲੱਖ ਡੋਜ਼ ਸਟੋਰ ਕਰਨ ਦੀ ਸਮਰੱਥਾ ਹੈ, ਜਿਸ ਨੂੰ ਵਧਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

ਇਨ੍ਹਾਂ ਨੂੰ ਮਿਲੇਗੀ ਕੋਰੋਨਾ ਵੈਕਸੀਨ
ਉਨ੍ਹਾਂ ਨੇ ਕਿਹਾ ਕਿ ਪਹਿਲੀ ਕੈਟੇਗਰੀ 'ਚ ਡਾਕਟਰ, ਨਰਸਾਂ, ਪੈਰਾ-ਮੈਡੀਕਸ ਨੂੰ ਮਿਲਾ ਕੇ ਕਰੀਬ 3 ਲੱਖ ਹੈਲਥਕੇਅਰ ਵਰਕਰਜ਼ ਹਨ। ਪੁਲਸ, ਸਿਵਲ ਡਿਫੈਂਸ, ਨਗਰ ਨਿਗਮ 'ਚ ਕੰਮ ਕਰਨ ਵਾਲੇ ਲਗਭਗ 6 ਲੱਖ ਫਰੰਟਲਾਈਨ ਵਰਕਰਜ਼ ਦੂਜੀ ਕੈਟੇਗਰੀ 'ਚ ਹਨ। ਤੀਜੀ ਕੈਟੇਗਰੀ 'ਚ 42 ਲੱਖ ਲੋਕ ਹੋਣਗੇ। ਇਹ ਉਹ ਲੋਕ ਹਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਉਮਰ 50 ਸਾਲ ਤੋਂ ਘੱਟ ਹੈ ਪਰ ਕੋ-ਮਾਰਬਿਡਿਟੀ ਵਾਲੇ ਹਨ। ਕੇਜਰੀਵਾਲ ਨੇ ਕਿਹਾ ਕਿ ਹਫ਼ਤੇ ਭਰ ਦੇ ਅੰਦਰ ਇਨ੍ਹਾਂ ਸਾਰਿਆਂ ਦੀ ਲਿਸਟ ਤਿਆਰ ਕਰ ਲਈ ਜਾਵੇਗੀ। ਯਾਨੀ ਕਿ ਦਿੱਲੀ ਦੇ ਕੁੱਲ 51 ਲੱਖ ਲੋਕਾਂ ਨੂੰ ਸ਼ੁਰੂਆਤੀ ਪੜਾਅ 'ਚ ਟੀਕਾ ਲੱਗੇਗਾ, ਕਿਉਂਕਿ ਵੈਕਸੀਨ ਡਬਲ ਡੋਜ਼ ਵਾਲੀ ਹੈ, ਇਸ ਦਾ ਮਤਲਬ ਇਨ੍ਹਾਂ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਫਰੀਜ਼ਰ ਲਗਾਉਣ ਸਮੇਤ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)

ਕਰਨਾ ਹੋਵੇਗਾ ਰਜਿਸਟਰੇਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਰਜਿਸਟਰੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਜਦੋਂ ਵੈਕਸੀਨ ਆਏਗੀ ਤਾਂ ਜਿਨ੍ਹਾਂ ਲੋਕਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਵੈਕਸੀਨ ਸਭ ਤੋਂ ਪਹਿਲਾਂ ਮਿਲੇਗੀ। ਜਿਨ੍ਹਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਐੱਸ.ਐੱਮ.ਐੱਸ. ਰਾਹੀਂ ਦੱਸ ਦਿੱਤਾ ਜਾਵੇਗਾ ਕਿ ਇਸ ਦਿਨ ਇੱਥੇ ਵੈਕਸੀਨ ਲਈ ਪਹੁੰਚਣਾ ਹੈ। ਸਰਕਾਰ ਦਿੱਲੀ ਵਾਲਿਆਂ ਨੂੰ ਜਾਣਕਾਰੀ ਦੇਵੇਗੀ।''

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News