ਕੋਰੋਨਾ ਨਾਲ ਜਾਨ ਗੁਆਉਣ ਵਾਲੇ ਪੀੜਤ ਪਰਿਵਾਰਾਂ ਲਈ ਕੇਜਰੀਵਾਲ ਨੇ ਕੀਤੇ ਕਈ ਐਲਾਨ
Tuesday, May 18, 2021 - 06:22 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ 'ਚ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਪਰਿਵਾਰ 'ਚ ਕਿਸੇ ਕਮਾਉਣ ਵਾਲੇ ਮੈਂਬਰ ਦੀ ਮੌਤ ਹੋਈ ਹੈ ਤਾਂ ਉਸ ਪਰਿਵਾਰ ਨੂੰ 2500 ਰੁਪਏ ਮਹੀਨਾ ਮਦਦ ਦਿੱਤੀ ਜਾਵੇਗੀ।
कोरोना की वजह से बहुत से परिवारों ने अपनों को खो दिया है। ऐसे कई परिवार हैं जहाँ से कमाने वाला सदस्य ही चला गया। कोरोना से हुई प्रत्येक मृत्यु पर परिजनों को 50 हज़ार रुपए मुआवज़ा और जिनके घर से कमाने वाला सदस्य गया है उन्हें हर महीने ढाई हज़ार रुपए पेंशन भी दी जाएगी। pic.twitter.com/lk95L0CFiU
— Arvind Kejriwal (@ArvindKejriwal) May 18, 2021
ਉਨ੍ਹਾਂ ਕਿਹਾ ਕਿ ਵੈਸੇ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਕੋਰੋਨਾ ਕਾਰਨ ਹੋ ਗਈ ਜਾਂ ਜਿਨ੍ਹਾਂ ਨੇ ਏਕਲ ਮਾਤਾ-ਪਿਤਾ ਨੂੰ ਵੀ ਗੁਆ ਦਿੱਤਾ ਤਾਂ ਉਸ ਬੱਚੇ ਨੂੰ ਉਸ ਦੀ ਉਮਰ 25 ਸਾਲ ਹੋਣ ਤੱਕ 2500 ਰੁਪਏ ਮਹੀਨਾ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਉਸ ਦੀ ਸਿੱਖਿਆ ਦਾ ਵੀ ਧਿਆਨ ਰੱਖੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਮੰਤਰੀ ਮੰਡਲ ਤੋਂ ਪਾਸ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਐਲਾਨ ਨੂੰ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸਾਰੇ 72 ਲੱਖ ਰਾਸ਼ਨਕਾਰਡ ਧਾਰਕਾਂ ਨੂੰ ਇਸ ਮਹੀਨੇ ਮੁਫ਼ਤ 'ਚ 10 ਕਿਲੋਗ੍ਰਾਮ ਰਾਸ਼ਨ ਦਿੱਤਾ ਜਾਵੇਗਾ। ਉੱਥੇ ਹੀ ਗਰੀਬ ਅਤੇ ਲੋੜਵੰਦ ਨੂੰ ਬਿਨਾਂ ਰਾਸ਼ਨ ਕਾਰਡ ਦੇ ਵੀ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।
ऐसे बच्चे जिन्होंने कोरोना की वजह से अपने माता पिता को खो दिया, ऐसे सभी बच्चे अपने आप को अकेला और बेसहारा ना समझें, मैं हर वक्त उनके साथ खड़ा हूँ।
— Arvind Kejriwal (@ArvindKejriwal) May 18, 2021
उन्हें एकमुश्त मुआवज़े के अलावा 25 साल की उम्र तक ₹2,500 हर महीने हर बच्चे को दिए जाएंगे और उनकी शिक्षा मुफ़्त होगी pic.twitter.com/2UZo9aWFoO