ਦਿੱਲੀ ਹਵਾਈ ਅੱਡੇ ਨੇ ਲਾਜ਼ਮੀ ਕੀਤਾ 7 ਦਿਨ ਦਾ ਇਕਾਂਤਵਾਸ

Wednesday, Jul 22, 2020 - 02:34 AM (IST)

ਦਿੱਲੀ ਹਵਾਈ ਅੱਡੇ ਨੇ ਲਾਜ਼ਮੀ ਕੀਤਾ 7 ਦਿਨ ਦਾ ਇਕਾਂਤਵਾਸ

ਨਵੀਂ ਦਿੱਲੀ - ਏਅਰ ਬਬਲ ਦੇ ਤਹਿਤ ਭਾਰਤ ਅਤੇ ਅਮਰੀਕਾ, ਫ਼ਰਾਂਸ, ਜਰਮਨੀ, ਸੰਯੁਕਤ ਅਰਬ ਅਮੀਰਾਤ ਵਿਚਾਲੇ ਇੰਟਰਨੈਸ਼ਨਲ ਫਲਾਈਟ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਫਿਲਹਾਲ ਇਸ ਨੂੰ ਕੁੱਝ ਹਫ਼ਤੇ ਲਈ ਸ਼ੁਰੂ ਕੀਤਾ ਗਿਆ ਹੈ।  ਜ਼ਿਆਦਾਤਰ ਫਲਾਈਟਾਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿਚਾਲੇ ਹਨ। ਇਸ ਦੌਰਾਨ ਦਿੱਲੀ ਏਅਰਪੋਰਟ ਵੱਲੋਂ ਕੁਆਰੰਟੀਨ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। 

7 ਦਿਨਾਂ ਲਈ ਇੰਸਟੀਟਿਊਸ਼ਨਲ ਕੁਆਰੰਟੀਨ 'ਤੇ ਜਾਣਾ ਜ਼ਰੂਰੀ 
ਇੰਟਰਨੈਸ਼ਨਲ ਫਲਾਈਟ ਵਲੋਂ ਦਿੱਲੀ ਪੁੱਜਣ ਵਾਲੇ ਪੈਸੇਂਜਰ ਨੂੰ 7 ਦਿਨਾਂ ਲਈ ਇੰਸਟੀਟਿਊਸ਼ਨਲ ਕੁਆਰੰਟੀਨ 'ਤੇ ਜਾਣਾ ਹੋਵੇਗਾ। ਇਸ ਦਾ ਖਰਚ ਉਨ੍ਹਾਂ ਨੂੰ ਆਪਣੇ ਆਪ ਅਦਾ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ 'ਤੇ ਜਾਣਾ ਹੋਵੇਗਾ।

ਦਿੱਲੀ-ਐੱਨ.ਸੀ.ਆਰ. 'ਚ ਰੁੱਕਣ ਵਾਲਿਆਂ ਦੀ ਡਬਲ ਸਕ੍ਰੀਨਿੰਗ
ਨੋਟੀਫਿਕੇਸ਼ਨ ਮੁਤਾਬਕ, ਜੋ ਯਾਤਰੀ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. 'ਚ ਰੁੱਕਣਾ ਚਾਹੁੰਦੇ ਹਨ ਉਸ ਨੂੰ ਪਹਿਲਾਂ ਹੈਲਥ ਸਕ੍ਰੀਨਿੰਗ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। ਇਸ ਦੇ ਤਹਿਤ ਪਹਿਲਾਂ ਏਅਰਪੋਰਟ ਹੈਲਥ ਆਫਿਸ 'ਚ ਪ੍ਰਾਈਮਰੀ ਸਕ੍ਰੀਨਿੰਗ ਹੋਵੇਗੀ। ਉਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਸੈਕੰਡਰੀ ਸਕ੍ਰੀਨਿੰਗ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਤੁਹਾਨੂੰ ਕੁਆਰੰਟੀਨ ਲੋਕੇਸ਼ਨ ਬਾਰੇ ਦੱਸਿਆ ਜਾਵੇਗਾ।


author

Inder Prajapati

Content Editor

Related News