ਦਿੱਲੀ ਹਵਾਈ ਅੱਡੇ ''ਤੇ ਇਕ ਯਾਤਰੀ ਗ੍ਰਿਫਤਾਰ, ਬੈਂਗ ''ਚੋਂ ਮਿਲੇ ਕਾਰਤੂਸ

Thursday, Apr 12, 2018 - 07:37 PM (IST)

ਦਿੱਲੀ ਹਵਾਈ ਅੱਡੇ ''ਤੇ ਇਕ ਯਾਤਰੀ ਗ੍ਰਿਫਤਾਰ, ਬੈਂਗ ''ਚੋਂ ਮਿਲੇ ਕਾਰਤੂਸ

ਨਵੀਂ ਦਿੱਲੀ— ਦਿੱਲੀ ਹਵਾਈ ਅੱਡੇ 'ਤੇ ਅੱਜ ਪੁਲਸ ਵਲੋਂ ਇਕ ਵਿਅਕਤੀ ਨੂੰ 10 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਇੰਦੌਰ ਜਾ ਰਹੇ ਇਕ ਯਾਤਰੀ ਦੇ ਬੈਗ 'ਚੋਂ 10 ਕਾਰਤੂਸ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਯਾਤਰੀਆਂ ਦੇ ਬੈਗ ਦੀ ਜਾਂਚ ਕਰਨ ਦੌਰਾਨ ਤਾਇਨਾਤ  ਸੀ. ਆਈ. ਐੱਸ. ਐੱਫ. (ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ) ਦੇ ਇਕ ਅਧਿਕਾਰੀ ਨੇ ਏਕਸ-ਰੇ ਮਾਨਿਟਰ ਨਾਲ ਸੰਬੰਧਿਤ ਯਾਤਰੀ ਦੇ ਬੈਗ ਦੀ ਤਲਾਸ਼ੀ ਲਈ, ਜਿਸ 'ਚੋਂ ਕਾਰਤੂਸ ਬਰਾਮਦ ਕੀਤੇ ਗਏ। 
ਅਧਿਕਾਰੀ ਨੇ ਦੱਸਿਆ ਕਿ ਯਾਤਰੀ ਕੋਲੋਂ 32 ਮਿ.ਮੀ. ਕੈਲੀਬਰ ਦੇ 10 ਰਾਊਂਡ ਕਾਰਤੂਸ ਮਿਲੇ ਹਨ। ਯਾਤਰੀ ਦੀ ਪਛਾਣ ਵੀ. ਕੇ. ਸ਼ਰਮਾ ਦੇ ਰੂਪ 'ਚ ਹੋਈ ਹੈ। ਇਸ ਉਪਰੰਤ ਵਿਅਕਤੀ ਨੂੰ ਉਡਾਨ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਉਹ ਕਾਰਤੂਸ ਰੱਖਣ ਨੂੰ ਲੈ ਕੇ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। 


Related News