ਵੀਕਐਂਡ ''ਤੇ ਰਾਤ 8 ਵਜੇ ਹੀ ਬੰਦ ਹੋਣਗੇ ਠੇਕੇ, ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ
Saturday, Jul 25, 2026 - 11:26 AM (IST)
ਨਵੀਂ ਦਿੱਲੀ- ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਦਿੱਲੀ 'ਚ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਨੂੰ ਵੀਕਐਂਡ ਦੌਰਾਨ ਸ਼ਾਮ 8 ਵਜੇ ਤੱਕ ਹੀ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਪਹਿਲਾਂ ਬਿਨਾਂ ਸੂਚਨਾ ਦੇ ਦੁਕਾਨਾਂ ਦੇ ਜਲਦੀ ਬੰਦ ਨਾਲ ਕਈ ਲੋਕਾਂ ਨੂੰ ਨਿਰਾਨਾ ਹੋਈ, ਕਿਉਂਕਿ ਉਨ੍ਹਾਂ ਨੂੰ ਸ਼ਰਾਬ ਨਾ ਮਿਲਣ ਕਾਰਨ ਵਾਪਸ ਜਾਣਾ ਪਿਆ।
ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਆਮ ਤੌਰ 'ਤੇ ਰਾਤ 10 ਵਜੇ ਬੰਦ ਹੁੰਦੀਆਂ ਹਨ। ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਹੁਣ ਵੀਕਐਂਡ ਤੱਕ ਦੁਕਾਨਾਂ ਰਾਤ 8 ਵਜੇ ਤੱਕ ਹੀ ਖੁੱਲ੍ਹਣਗੀਆਂ। ਇਹ ਫੈਸਲਾ ਜੰਤਰ-ਮੰਤਰ 'ਤੇ ਸੀਜੇਪੀ ਵਲੋਂ ਜਾਰੀ ਵਿਰੋਧ-ਪ੍ਰਦਰਸ਼ਨ ਕਾਰਨ ਬਣੀ ਮੌਜੂਦਾ ਸਥਿਤੀ ਬਾਰੇ ਪੁਲਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਲਿਆ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
