ਦਿੱਲੀ ''ਚ 6 ਦਿਨ ਦੇ ਅੰਦਰ ਦੂਜਾ ਹਾਦਸਾ, ਇਮਾਰਤ ਡਿੱਗਣ ਨਾਲ 1 ਦੀ ਮੌਤ

Monday, Oct 01, 2018 - 04:50 PM (IST)

ਦਿੱਲੀ ''ਚ 6 ਦਿਨ ਦੇ ਅੰਦਰ ਦੂਜਾ ਹਾਦਸਾ, ਇਮਾਰਤ ਡਿੱਗਣ ਨਾਲ 1 ਦੀ ਮੌਤ

ਨਵੀਂ ਦਿੱਲੀ— ਦਿੱਲੀ ਵਿਚ ਛੇ ਦਿਨ ਦੇ ਅੰਦਰ ਅੱਜ ਇਕ ਹੋਰ ਉਸਾਰੀ ਅਧੀਨ ਇਮਾਰਤ ਡਿੱਗ ਗਈ। ਉੱਤਰ-ਪੂਰਬ ਦਿੱਲੀ ਦੇ ਸਵਰੂਪ ਨਗਰ ਵਿਚ ਇਮਾਰਤ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹੁਣ ਤੱਕ ਤਿੰਨ ਲੋਕਾਂ ਨੂੰ ਜਖ਼ਮੀ ਹਾਲਤ ਵਿਚ ਕੱਢਿਆ ਗਿਆ ਹੈ।
ਬਚਾਅ ਟੀਮ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਅਸ਼ੋਕ ਨਗਰ ਵਿਚ ਚਾਰ ਮੰਜ਼ਿਲੇ ਇਮਾਰਤ ਡਿੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਛੇ ਲੋਕ ਜਖ਼ਮੀ ਹੋ ਗਏ ਸਨ।


Related News