ਦਿੱਲੀ : ਸੀਲਮਪੁਰ ’ਚ 4 ਮੰਜਿਲਾ ਇਮਾਰਤ ਡਿੱਗੀ

09/03/2019 1:05:33 AM

ਨਵੀਂ ਦਿੱਲੀ — ਦਿੱਲੀ ਦੇ ਸੀਲਮਪੁਰ ਇਲਾਕੇ ’ਚ ਸੋਮਵਾਰ ਦੇਰ ਰਾਤ ਇਕ ਚਾਰ ਮੰਜਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ’ਚ ਕਰੀਬ 10 ਲੋਕ ਫੱਸ ਗਏ ਸਨ, ਜਿਨ੍ਹਾਂ ’ਚੋਂ 6 ਲੋਕਾਂ ਨੂੰ ਬਚਾਅ ਦਲ ਨੇ ਸੁਰੱਖਿਅਤ ਬਾਹਰ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ 4 ਲੋਕ ਹਾਲੇ ਵੀ ਫਸੇ ਹੋਏ ਹਨ। ਬਚਾਅ ਦਲ ਮਲਬੇ ’ਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੀਲਮਪੁਰ ਵਿਧਾਨ ਸਭਾ ’ਚ ਕੇ ਬਲਾਕ ਸਥਿਤ ਝੁੱਗੀਆਂ ’ਚ ਇਹ ਹਾਦਸਾ ਹੋਇਆ ਹੈ। ਮੌਕੇ ’ਤੇ ਬਚਾਅ ਟੀਮਾਂ ਪਹੁੰਚੀਆਂ ਹੋਈਆਂ ਹਨ। ਇਸ ਹਾਦਸੇ ’ਚ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।


Inder Prajapati

Content Editor

Related News