ਕਿਸਾਨ ਅੰਦੋਲਨ ''ਚ ਗਰਮ ਕੱਪੜੇ ਵੰਡ ਰਹੇ PM ਮੋਦੀ ਦੇ ਪ੍ਰਸ਼ੰਸਕ ਜੁੜਵਾ ਭਰਾ, ਬੋਲੇ- ''ਇਹ ਸੰਘਰਸ਼ ਦਾ ਸਮਾਂ''
Sunday, Dec 13, 2020 - 02:29 PM (IST)
ਨਵੀਂ ਦਿੱਲੀ— ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 18ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੋਂ ਇਲਾਵਾ ਕਈ ਸੂਬਿਆਂ ਤੋਂ ਪ੍ਰਦਰਸ਼ਨਕਾਰੀ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਨੇ 14 ਦਸੰਬਰ ਯਾਨੀ ਕਿ ਸੋਮਵਾਰ ਨੂੰ ਅੰਦੋਲਨ ਨੂੰ ਦੇਸ਼ ਵਿਆਪੀ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦਰਮਿਆਨ ਗਾਜ਼ੀਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਲੋਕਾਂ ਵਿਚਾਲੇ ਗਰਮ ਕੱਪੜੇ ਵੰਡਦੇ ਨਜ਼ਰ ਆਏ। ਉਨ੍ਹਾਂ ਮੁਤਾਬਕ ਉਹ ਮੋਦੀ ਨਾਲ ਹਨ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਬਾਖੂਬੀ ਸਮਝਦੇ ਹਨ।
ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਵੀ ਦਿੱਲੀ ਧਰਨੇ 'ਤੇ ਡਟੇ ਕਿਸਾਨ, ਰਾਜਸਥਾਨ ਤੋਂ ਕਿਸਾਨਾਂ ਦਾ 'ਦਿੱਲੀ ਕੂਚ'
ਗਾਜ਼ੀਪੁਰ 'ਚ ਕਿਸਾਨ ਪਿਛਲੇ 16 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਹਨ। ਪੰਜਾਬ ਤੋਂ ਆਏ ਇਨ੍ਹਾਂ ਦੋ ਜੁੜਵਾ ਭਰਾਵਾਂ ਨੇ ਉਨ੍ਹਾਂ 'ਚ ਗਰਮ ਕੱਪੜੇ ਵੰਡੇ। ਦੋਵੇਂ ਭਰਾ ਖੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਦੱਸਦੇ ਹਨ ਪਰ ਕਿਹਾ ਕਿ ਇਹ ਸੰਘਰਸ਼ ਦਾ ਸਮਾਂ ਹੈ। ਗਰਮ ਕੱਪੜੇ ਵੰਡਣ ਨੂੰ ਲੈ ਕੇ ਦੋਹਾਂ ਨੇ ਕਿਹਾ ਕਿ 'ਕੌਣ ਸੜਕਾਂ 'ਤੇ ਰਹਿਣਾ ਚਾਹੁੰਦਾ ਹੈ?' ਆਪਣੇ ਹੱਕਾਂ ਦੀ ਲੜਾਈ ਲਈ ਅੱਜ ਕਿਸਾਨ ਸੜਕਾਂ 'ਤੇ ਡਟੇ ਹਨ। ਪੂਰੀ ਦੁਨੀਆ ਨੂੰ ਰਜਾਉਣ ਵਾਲਾ ਅੱਜ ਸੜਕਾਂ 'ਤੇ ਹਨ ਪਰ ਠੰਡ ਨੇ ਕਿਸਾਨ ਭਰਾਵਾਂ ਦੇ ਹੌਂਸਲੇ ਨੂੰ ਘੱਟ ਨਹੀਂ ਕਰ ਸਕੀ।
ਇਹ ਵੀ ਪੜ੍ਹੋ: ਹੱਕਾਂ ਦੀ ਲੜਾਈ ਲਈ ਦਿੱਲੀ 'ਚ ਡਟੇ ਕਿਸਾਨ, ਦੁਬਈ ਤੋਂ ਇਸ NGO ਨੇ ਭੇਜੀ ਮਦਦ (ਵੀਡੀਓ)
ਮੋਦੀ ਜੀ ਜ਼ਰੂਰ ਸਮਝਣਗੇ ਕਿਸਾਨਾਂ ਦੀ ਚਿੰਤਾ—
ਇਨ੍ਹਾਂ ਦੋਹਾਂ ਭਰਾਵਾਂ ਨੂੰ ਉਮੀਦ ਹੈ ਕਿ ਮੋਦੀ ਕਿਸਾਨਾਂ ਦੀ ਗੱਲ ਸਮਝਣਗੇ। ਉਨ੍ਹਾਂ 'ਚੋਂ ਇਕ ਕਰਮਵੀਰ ਨੇ ਕਿਹਾ ਕਿ ਸੜਕਾਂ 'ਤੇ ਕੌਣ ਰਹਿੰਦਾ ਹੈ? ਇਹ ਸੰਘਰਸ਼ ਦਾ ਸਮਾਂ ਹੈ। ਮੈਂ ਮੋਦੀ ਜੀ ਦਾ ਫੈਨ ਹਾਂ, ਮੈਨੂੰ ਪੱਕਾ ਯਕੀਨ ਹੈ ਕਿ ਉਹ ਸਮਝਣਗੇ ਕਿ ਦੇਸ਼ ਕਿਸਾਨਾਂ ਦੇ ਬਿਨਾਂ ਤਰੱਕੀ ਨਹੀਂ ਕਰ ਸਕਦਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ