4 ਜੁਲਾਈ ਤੋਂ ਮੁੜ ਤੋਂ ਖੁੱਲ੍ਹੇਗੀ ਦਿੱਲੀ ਦੀ ਜਾਮਾ ਮਸੀਤ : ਸ਼ਾਹੀ ਇਮਾਮ

Tuesday, Jun 30, 2020 - 03:09 PM (IST)

4 ਜੁਲਾਈ ਤੋਂ ਮੁੜ ਤੋਂ ਖੁੱਲ੍ਹੇਗੀ ਦਿੱਲੀ ਦੀ ਜਾਮਾ ਮਸੀਤ : ਸ਼ਾਹੀ ਇਮਾਮ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਤਿਹਾਸਕ ਜਾਮਾ ਮਸੀਤ ਨੂੰ ਸਮੂਹਕ ਤੌਰ 'ਤੇ ਨਮਾਜ਼ ਅਦਾ ਕਰਨ ਲਈ 4 ਜੁਲਾਈ ਨੂੰ ਖੋਲ੍ਹ ਦਿੱਤਾ ਜਾਵੇਗਾ। ਮਸੀਤ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਮੰਗਲਵਾਰ ਭਾਵ ਅੱਜ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 11 ਜੂਨ ਨੂੰ ਦਿੱਲੀ 'ਚ ਕੋਰੋਨਾ ਵਾਇਰਸ ਦੇ ਗੰਭੀਰ ਹਲਾਤਾਂ ਦੇ ਮੱਦੇਨਜ਼ਰ ਮਸੀਤ ਨੂੰ 30 ਜੂਨ ਤੱਕ ਬੰਦ ਕਰ ਦਿੱਤਾ ਗਿਆ ਸੀ। ਬੁਖਾਰੀ ਨੇ ਕਿਹਾ ਕਿ ਮਸੀਤ ਨੂੰ ਮੁੜ ਖੋਲ੍ਹਣ ਦਾ ਫੈਸਲਾ ਲੋਕਾਂ ਅਤੇ ਮਾਹਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ। 

ਬੁਖਾਰੀ ਨੇ ਕਿਹਾ ਕਿ ਅਨਲਾਕ-1 ਤਹਿਤ ਲੱਗਭਗ ਸਭ ਕੁਝ ਖੁੱਲ੍ਹ ਗਿਆ ਹੈ ਅਤੇ ਆਮ ਗਤੀਵਿਧੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਅਸੀਂ ਲੋਕਾਂ ਨੂੰ ਨਮਾਜ਼ ਅਦਾ ਕੀਤੇ ਜਾਣ ਨੂੰ ਲੈ ਕੇ ਮਸੀਤ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ, ਕਿਉਂਕਿ ਵਾਇਰਸ ਤੋਂ ਬਚਾਅ ਲਈ ਜੁੜੇ ਉਪਾਵਾਂ ਨੂੰ ਲੈ ਕੇ ਜਾਗਰੂਕਤਾ ਵਧੀ ਹੈ।

ਬੁਖਾਰੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਸਰੀਰਕ ਦੂਰੀ ਅਤੇ ਮਾਸਕ ਪਹਿਨਣ ਵਰਗੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ। ਦੱਸ ਦੇਈਏ ਕਿ ਸ਼ਾਹੀ ਇਮਾਮ ਦੇ ਨਿੱਜੀ ਸਕੱਤਰ ਅਮਾਨੁੱਲਾਹ ਦੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕਾਂ ਨੂੰ ਘਰ 'ਚ ਨਮਾਜ਼ ਅਦਾ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ ਮਸੀਤ ਦੇ ਕੁਝ ਕਾਮਿਆਂ ਨੂੰ ਇਸ ਦੇ ਅੰਦਰ 5 ਸਮੇਂ ਦੀ ਨਮਾਜ਼ ਅਦਾ ਕਰਨ ਦੀ ਆਗਿਆ ਦਿੱਤੀ ਗਈ ਸੀ।


author

Tanu

Content Editor

Related News