ਦਿੱਲੀ 'ਚ ਨਹੀਂ ਹੋ ਸਕੀ ਇਕ ਬੂੰਦ ਵੀ ਬਾਰਿਸ਼ ! IIT ਨੇ ਦੱਸੀ ਅਸਲ ਵਜ੍ਹਾ

Wednesday, Oct 29, 2025 - 05:47 PM (IST)

ਦਿੱਲੀ 'ਚ ਨਹੀਂ ਹੋ ਸਕੀ ਇਕ ਬੂੰਦ ਵੀ ਬਾਰਿਸ਼ !  IIT ਨੇ ਦੱਸੀ ਅਸਲ ਵਜ੍ਹਾ

ਕਾਨਪੁਰ- ਦਿੱਲੀ 'ਚ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਲਈ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਕਾਨਪੁਰ ਵਲੋਂ ਅੱਜ ਯਾਨੀ ਬੁੱਧਵਾਰ ਨੂੰ ਪ੍ਰਸਤਾਵਿਤ ਨਕਲੀ ਮੀਂਹ (ਕਲਾਊਡ ਸੀਡਿੰਗ) ਦੀ ਪ੍ਰਕਿਰਿਆ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਆਈਆਈਟੀ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਅਨੁਸਾਰ ਕਲਾਊਡ-ਸੀਡਿੰਗ ਗਤੀਵਿਧੀ ਨੂੰ ਬੱਦਲਾਂ 'ਚ ਨੀਮ ਦੀ ਘਾਟ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰਕਿਰਿਆ ਸਹੀ ਵਾਯੂਮੰਡਲੀ ਸਥਿਤੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਆਈਆਈਟੀ ਦੇ ਡਾਇਰੈਕਟਰ ਮਨਿੰਦਰ ਅਗਰਵਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ ਨਦੀ ਦਾ ਪੱਧਰ ਲਗਭਗ 15 ਤੋਂ 20 ਫੀਸਦੀ ਹੋਣ ਕਾਰਨ ਮੀਂਹ ਨਹੀਂ ਪੈ ਸਕਿਆ ਪਰ ਪ੍ਰੀਖਣ ਨਾਲ ਕੀਮਤੀ ਜਾਣਕਾਰੀ ਮਿਲੀ। ਦਿੱਲੀ ਭਰ 'ਚ ਸਥਾਪਤ ਨਿਗਰਾਨੀ ਕੇਂਦਰਾਂ ਨੇ ਕਣ ਪਦਾਰਥ ਅਤੇ ਨਮੀ ਦੇ ਪੱਧਰ 'ਚ ਅਸਲ ਸਮੇਂ 'ਚ ਹੋਣ ਵਾਲੀਆਂ ਤਬਦੀਲੀਆਂ ਨੂੰ ਦਰਜ ਕੀਤਾ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੀਐੱਮ2.5 ਅਤੇ ਪੀਐੱਮ10 ਦੀ ਦ੍ਰਿਸ਼ਤਾ 'ਚ 6 ਤੋਂ 10 ਫੀਸਦੀ ਦੀ ਮਾਪਣਯੋਗ ਕਮੀ ਆਈ ਹੈ, ਜੋ ਦਸਰਾਉਂਦਾ ਹੈ ਕਿ ਸੀਮਿਤ ਨਮੀ ਦੀ ਸਥਿਤੀ 'ਚ ਵੀ, ਕਲਾਊਡ ਸੀਡਿੰਗ ਹਵਾ ਗੁਣਵੱਤਾ 'ਚ ਸੁਧਾਰ ਲਿਆਉਣ 'ਚ ਯੋਗਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ,''ਇਹ ਨਿਰੀਖਣ ਭਵਿੱਖ ਦੇ ਕੰਮਾਂ ਲਈ ਸਾਡੀ ਯੋਜਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਸਥਿਤੀਆਂ ਦੀ ਬਿਹਤਰ ਪਛਾਣ ਕਰਨ 'ਚ ਮਦਦ ਕਰਦਨ ਹਨ, ਜਿੱਥੇ ਇਹ ਦਖ਼ਲਅੰਦਾਜੀ ਵੱਧ ਤੋਂ ਵੱਧ ਲਾਭ ਪ੍ਰਦਾਨ ਕਰ ਸਕਦਾ ਹੈ। ਇਸ ਤਰ੍ਹਾਂ ਦੇ ਅਨੁਭਵ ਭਵਿੱਖ 'ਚ ਹੋਰ ਵੱਧ ਪ੍ਰਭਾਵੀ ਲਾਗੂਕਰਨ ਦੀ ਨੀਂਹ ਰੱਖਦੇ ਹਨ।'' ਸ਼੍ਰੀ ਅਗਰਵਾਲ ਨੇ ਕਲਾਊਡ ਸੀਡਿੰਗ ਦੇ ਖਰੀਚੀਲੇ ਹੋਣ ਦੀ ਚਰਚਾ 'ਤੇ ਕਿਹਾ ਕਿ ਮੰਗਲਵਾਰ ਨੂੰ ਕੀਤੀ ਗਈ ਸੀਡਿੰਗ ਲਈ ਜਹਾਜ਼ ਨੇ ਕਾਨਪੁਰ ਤੋਂ ਦਿੱਲੀ ਲਈ ਉਡਾਣ ਭਰੀ, ਜਿਸ ਨਾਲ ਫਿਊਲ ਦੀ ਕੀਮਤ 'ਚ ਵਾਧਾ ਹੋਇਆ ਪਰ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ 'ਚ ਜਹਾਜ਼ ਦਿੱਲੀ ਤੋਂ ਹੀ ਉਡਾਣ ਭਰੇ।

ਉਨ੍ਹਾਂ ਕਿਹਾ,''ਮੰਗਲਵਾਰ ਨੂੰ ਅਸੀਂ ਦਿੱਲੀ ਦੇ ਕਰੀਬ 300 ਵਰਗ ਕਿਲੋਮੀਟਰ ਦੇ ਖੇਤਰ 'ਚ ਸੀਡਿੰਗ ਦੀ ਪ੍ਰਕਿਰਿਆ ਕੀਤੀ, ਜਿਸ 'ਚ ਕਰੀਬ 60 ਲੱਖ ਰੁਪਏ ਦਾ ਖਰਚ ਆਇਆ। ਯਾਨੀ ਪ੍ਰਤੀ ਵਰਗ ਕਿਲੋਮੀਟਰ ਕਰੀਬ 20 ਹਜ਼ਾਰ ਰੁਪਏ। ਯਾਨੀ ਜੇਕਰ ਅਸੀਂ 1000 ਵਰਗ ਕਿਲੋਮੀਟਰ 'ਚ ਇਸ ਪ੍ਰਕਿਰਿਆ ਨੂੰ ਅਪਣਾਉਂਦੇ ਤਾਂ ਕਰੀਬ 25 ਕਰੋੜ ਰੁਪਏ ਦਾ ਖਰਚ ਆਏਗਾ, ਜੋ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੇ ਬਜਟ ਤੋਂ ਕਾਫ਼ੀ ਘੱਟ ਹੈ।'' ਉਨ੍ਹਾਂ ਸਵੀਕਾਰ ਕੀਤਾ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਇਹ ਕੋਈ ਸਥਾਈ ਹੱਲ ਨਹੀਂ ਹੈ। ਪ੍ਰਦੂਸ਼ਣ ਕਰਨ ਵਾਲੇ ਕਾਰਕਾਂ 'ਤੇ ਵਿਚਾਰ ਕੀਤਾ ਜਾਵੇ ਤਾਂ ਬਿਹਤਰ ਹੈ ਜਿਸ ਨਾਲ ਪ੍ਰਦੂਸ਼ਣ ਪੱਧਰ ਤੱਕ ਨਾ ਪਹੁੰਚ ਸਕੇ। ਇਹ ਪ੍ਰਯੋਗ ਉਸ ਸਮੇਂ ਪ੍ਰਭਾਵੀ ਹੋਵੇਗਾ, ਜਦੋਂ ਹਵਾ 'ਚ ਜ਼ਹਿਰੀਲੀ ਗੈਸਾਂ ਦਾ ਪੱਧਰ ਕਾਫ਼ੀ ਵਧੇ ਤਾਂ ਕਿ ਉਸ ਨੂੰ ਕੰਟਰੋਲ ਕੀਤਾ ਜਾ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News