ਦਿੱਲੀ ''ਚ ਛੱਠ ਪੂਜਾ ਦੇ ਤਿਉਹਾਰ ''ਤੇ ਰਹੇਗੀ ਸਰਕਾਰੀ ਛੁੱਟੀ, CM ਰੇਖਾ ਗੁਪਤਾ ਨੇ ਕੀਤਾ ਐਲਾਨ
Saturday, Oct 25, 2025 - 01:59 AM (IST)
ਨੈਸ਼ਨਲ ਡੈਸਕ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਹੈ ਕੀਤਾ ਕਿ 27 ਅਕਤੂਬਰ ਨੂੰ ਛੱਠ ਪੂਜਾ ਦੇ ਤਿਉਹਾਰ ਮੌਕੇ 'ਤੇ ਦਿੱਲੀ ਸਰਕਾਰ ਦੇ ਕਰਮਚਾਰੀਆਂ ਲਈ ਜਨਤਕ ਛੁੱਟੀ ਹੋਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਤੋਂ ਇੱਕ ਬਿਆਨ ਵਿੱਚ ਦਿੱਤੀ ਗਈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਸੋਮਵਾਰ ਨੂੰ ਜਨਤਕ ਛੁੱਟੀ ਐਲਾਨ ਕੀਤੀ ਗਈ ਹੈ ਕਿਉਂਕਿ ਚਾਰ ਦਿਨਾਂ ਛੱਠ ਪੂਜਾ ਦੇ ਤਿਉਹਾਰ ਦਾ ਤੀਜਾ ਦਿਨ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਸ਼ਰਧਾਲੂ ਨਦੀਆਂ ਜਾਂ ਤਲਾਬਾਂ ਦੇ ਕੰਢੇ ਡੁੱਬਦੇ ਸੂਰਜ ਨੂੰ ਅਰਘ ਦਿੰਦੇ ਹਨ। ਤਿਆਰੀਆਂ ਸਵੇਰੇ ਜਲਦੀ ਹੀ ਸ਼ੁਰੂ ਹੋ ਜਾਂਦੀਆਂ ਹਨ ਅਤੇ ਪਰਿਵਾਰ ਵੱਖ-ਵੱਖ ਰਸਮਾਂ ਕਰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ 27 ਅਕਤੂਬਰ ਨੂੰ ਜਨਤਕ ਛੁੱਟੀ ਐਲਾਨ ਕੀਤੀ ਹੈ।
ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਛੱਠ ਕੁਦਰਤ ਨੂੰ ਸਮਰਪਿਤ ਇੱਕ ਤਿਉਹਾਰ ਹੈ, ਜਿੱਥੇ ਲੋਕ ਸੂਰਜ ਦੇਵਤਾ ਅਤੇ ਛੱਠੀ ਮਈਆ ਦੀ ਪੂਜਾ ਕਰਦੇ ਹਨ। ਇਹ ਤਿਉਹਾਰ ਵਿਸ਼ਵਾਸ, ਸ਼ਰਧਾ ਅਤੇ ਸਫਾਈ ਦਾ ਵੀ ਪ੍ਰਤੀਕ ਹੈ ਅਤੇ ਕੁਦਰਤ, ਪਾਣੀ ਅਤੇ ਸੂਰਜ ਦੀ ਪੂਜਾ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਾ ਹੈ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਖ਼ੁਸ਼ਖਬਰੀ! ਅੱਜ ਤੋਂ ਸ਼ੁਰੂ ਹੋਵੇਗੀ IRCTC ਦੀ 'ਭਾਰਤ ਗੌਰਵ' ਜਯੋਤਿਰਲਿੰਗ ਯਾਤਰਾ
ਭਾਰਤੀ ਰੇਲਵੇ ਦੀ ਖ਼ਾਸ ਪਹਿਲਕਦਮੀ
ਛੱਠ ਪੂਜਾ ਦੇ ਸ਼ੁੱਭ ਮੌਕੇ 'ਤੇ ਭਾਰਤੀ ਰੇਲਵੇ ਨੇ ਇੱਕ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ਹੈ। ਯਾਤਰੀਆਂ ਲਈ ਤਿਉਹਾਰਾਂ ਵਾਲਾ ਮਾਹੌਲ ਅਤੇ ਘਰ ਦੀ ਭਾਵਨਾ ਪੈਦਾ ਕਰਨ ਲਈ ਦੇਸ਼ ਭਰ ਦੇ ਕਈ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਛੱਠ ਦੇ ਗੀਤ ਵਜਾਏ ਜਾ ਰਹੇ ਹਨ।
Indian Railways to broadcasting Chhath songs at railway stations on the auspicious occasion of Chhath Puja. This initiative aims to connect passengers with the auspicious spirit of the festival and make their journey more pleasant. At major stations like Patna, Danapur, Hajipur,…
— ANI (@ANI) October 24, 2025
ਪਟਨਾ, ਦਾਨਾਪੁਰ, ਹਾਜੀਪੁਰ, ਭਾਗਲਪੁਰ, ਜਮਾਲਪੁਰ, ਸੋਨਪੁਰ, ਨਵੀਂ ਦਿੱਲੀ, ਗਾਜ਼ੀਆਬਾਦ ਅਤੇ ਆਨੰਦ ਵਿਹਾਰ ਵਰਗੇ ਪ੍ਰਮੁੱਖ ਸਟੇਸ਼ਨਾਂ 'ਤੇ ਛੱਠ ਦੇ ਗੀਤਾਂ ਦੀਆਂ ਸੁਰੀਲੀਆਂ ਧੁਨਾਂ ਗੂੰਜਣਗੀਆਂ। ਰੇਲਵੇ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਯਾਤਰੀਆਂ ਨੂੰ ਛੱਠ ਤਿਉਹਾਰ ਦੀ ਸ਼ਰਧਾ ਅਤੇ ਖੁਸ਼ੀ ਨਾਲ ਜੋੜਨਾ ਹੈ, ਜਿਸ ਨਾਲ ਉਨ੍ਹਾਂ ਦੀ ਯਾਤਰਾ ਹੋਰ ਵੀ ਮਜ਼ੇਦਾਰ ਅਤੇ ਯਾਦਗਾਰੀ ਬਣ ਸਕੇ।
