ਦਿੱਲੀ : ਪ੍ਰਗਤੀ ਮੈਦਾਨ ਸੁਰੰਗ ''ਚ ਭਰਿਆ ਪਾਣੀ, ਆਵਾਜਾਈ ਲਈ ਬੰਦ

Monday, Jul 10, 2023 - 04:21 PM (IST)

ਦਿੱਲੀ : ਪ੍ਰਗਤੀ ਮੈਦਾਨ ਸੁਰੰਗ ''ਚ ਭਰਿਆ ਪਾਣੀ, ਆਵਾਜਾਈ ਲਈ ਬੰਦ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਮੀਂਹ ਹੋਣ ਕਾਰਨ ਪ੍ਰਗਤੀ ਮੈਦਾਨ ਸੁਰੰਗ 'ਚ ਪਾਣੀ ਭਰ ਗਿਆ, ਜਿਸ ਕਾਰਨ ਸੁਰੰਗ ਨੂੰ ਸੋਮਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਵਾਜਾਈ ਪੁਲਸ ਨੇ ਆਪਣੇ ਟਵਿੱਟਰ ਖਾਤੇ 'ਤੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ,''ਪਾਣੀ ਭਰਨ ਕਾਰਨ ਪ੍ਰਗਤੀ ਮੈਦਾਨ ਸੁਰੰਗ ਤੋਂ ਵਾਹਨਾਂ ਦੀ ਆਵਾਜਾਈ ਬੰਦ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਨੂੰ ਧਿਆਨ 'ਚ ਰੱਖ ਕੇ ਯਾਤਰਾ ਕਰਨ।''

PunjabKesari

ਦਿੱਲੀ 'ਚ ਸੋਮਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ 'ਚ 107 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਯਾਤਰੀ ਨੇ ਮੱਧ ਦਿੱਲੀ ਤੱਕ ਪਹੁੰਚਣ ਦੇ ਮਾਰਗ ਬਾਰੇ ਜਾਣਕਾਰੀ ਚਾਹੀ ਅਤੇ ਪੁਲਸ ਤੋਂ ਵੈਕਲਪਿਕ ਮਾਰਗ ਬਾਰੇ ਜਾਣਕਾਰੀ ਦੇਣ ਲਈ ਕਿਹਾ। ਉਸ ਨੇ ਕਿਹਾ ਕਿ ਹਰ ਮਾਰਗ ਦੀ ਇਹੀ ਸਥਿਤੀ ਹੈ। ਇਕ ਹੋਰ ਯਾਤਰੀ ਨੇ ਕਿਹਾ ਕਿ ਸੁਰੰਗ ਬੰਦ ਹੋਣ ਕਾਰਨ ਉਸ ਨੂੰ ਸਰਾਏ ਕਾਲੇ ਖਾਂ ਜਾਣਾ ਪਿਆ, ਫਿਰ ਭੈਰੋਂ ਮਾਰਗ ਤੋਂ ਇੰਡੀਆ ਗੇਟ ਸਰਕਲ 'ਤੇ ਵਾਪਸ ਆਉਣਾ ਪਿਆ ਅਤੇ ਫਿਰ ਨਿਜ਼ਾਮੁਦੀਨ ਤੋਂ ਯੂ-ਟਰਨ ਲੈਣਾ ਪਿਆ। ਰੁਝ ਆਈ.ਟੀ.ਓ. ਚੌਰਾਹੇ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ 'ਚ ਵੀ ਆਵਾਜਾਈ ਪ੍ਰਭਾਵਿਤ ਹੋਇਆ। ਇਕ ਹੋਰ ਟਵੀਟ 'ਚ ਆਵਾਜਾਈ ਪੁਲਸ ਨੇ ਕਿਹਾ,''ਗਾਜੀਪੁਰ ਅੰਡਰਪਾਸ ਕੋਲ ਪਾਣੀ ਭਰਨ ਕਾਰਨ ਆਨੰਦ ਵਿਹਾਰ ਤੋਂ ਸ਼ਮਸ਼ਾਨ ਘਾਟ, ਗਾਜ਼ੀਪੁਰ ਵੱਲ ਜਾਣ ਵਾਲੇ ਮਾਰਗ 'ਤੇ ਆਵਾਜਾਈ ਪ੍ਰਭਾਵਿਤ ਹੈ। ਕ੍ਰਿਪਾ ਇਸ ਰਸਤੇ 'ਤੇ ਜਾਣ ਤੋਂ ਬਚੋ।'' ਦਿੱਲੀ 'ਚ 1982 ਦੇ ਬਾਅਦ ਇਕ ਦਿਨ 'ਚ ਸਭ ਤੋਂ ਵੱਧ 153 ਮਿਲੀਮੀਟਰ ਮੀਂਹ ਐਤਵਾਰ ਨੂੰ ਪਿਆ ਹੈ।

PunjabKesari


author

DIsha

Content Editor

Related News