ਦਿੱਲੀ ’ਚ ਆਕਸੀਜਨ ਸੰਕਟ: ਮਨੀਸ਼ ਸਿਸੋਦੀਆ ਨੇ ਪਿਊਸ਼ ਗੋਇਲ ਨੂੰ ਲਿਖੀ ਚਿੱਠੀ

Thursday, Apr 29, 2021 - 06:24 PM (IST)

ਦਿੱਲੀ ’ਚ ਆਕਸੀਜਨ ਸੰਕਟ: ਮਨੀਸ਼ ਸਿਸੋਦੀਆ ਨੇ ਪਿਊਸ਼ ਗੋਇਲ ਨੂੰ ਲਿਖੀ ਚਿੱਠੀ

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਦਿੱਲੀ ਦਾ ਆਕਸੀਜਨ ਦਾ ਕੋਟਾ ਵਧਾਉਣ ਦੀ ਗੱਲ ਆਖੀ ਹੈ। ਅੰਕੜਿਆਂ ਮੁਤਾਬਕ ਦਿੱਲੀ ’ਚ ਆਕਸੀਜਨ 490 ਮੀਟ੍ਰਿਕ ਟਨ ਤੋਂ ਵਧਾ ਕੇ 976 ਮੀਟ੍ਰਿਕ ਟਨ ਆਕਸੀਜਨ ਦੇਣ ਦੀ ਅਪੀਲ ਕੀਤੀ ਹੈ। ਚਿੱਠੀ ਵਿਚ ਸਿਸੋਦੀਆ ਨੇ ਕਿਹਾ ਹੈ ਕਿ ਪਿਛਲੀ ਵਾਰ ਦਾ ਜੋ ਕੋਟਾ ਵਧਾਇਆ ਗਿਆ ਹੈ, ਉਨ੍ਹਾਂ ’ਚੋਂ 3 ਪਲਾਂਟ 1500 ਕਿਲੋਮੀਟਰ ਤੋਂ ਵਧੇਰੇ ਦੂਰ ਹਨ। ਪਿਛਲੀ ਵਾਰ ਜੋ ਆਕਸੀਜਨ ਕੋਟਾ ਵਧਾਇਆ ਗਿਆ ਹੈ, ਉਹ 10 ਦਿਨ ’ਚ ਇਕ ਵਾਰ ਵੀ ਦਿੱਲੀ ਨਹੀਂ ਆਇਆ ਹੈ। ਦਿੱਲੀ ਸਰਕਾਰ ਲੰਬੇ ਸਮੇਂ ਤੋਂ ਇਹ ਕਹਿ ਰਹੀ ਹੈ ਕਿ ਉਸ ਦਾ ਆਕਸੀਜਨ ਦਾ ਕੋਟਾ ਮੰਗ ਦੇ ਮੁਕਾਬਲੇ ਕਾਫੀ ਘੱਟ ਹੈ। 

PunjabKesari

ਕੋਰੋਨਾ ਮਹਾਮਾਰੀ ਦਰਮਿਆਨ ਦਿੱਲੀ ਵਿਚ ਆਕਸੀਜਨ ਸੰਕਟ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਆਖ਼ਰਕਾਰ ਦਿੱਲੀ ਨੂੰ 480-490 ਮੀਟ੍ਰਿਕ ਟਨ ਹੀ ਕਿਉਂ ਕੀਤਾ ਗਿਆ, ਜਦਕਿ ਮੰਗ 700 ਮੀਟ੍ਰਿਕ ਟਨ ਤੋਂ ਜ਼ਿਆਦਾ ਦੀ ਹੈ। ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਮੰਗ ਤੋਂ ਜ਼ਿਆਦਾ ਆਕਸੀਜਨ ਕਿਉਂ ਦਿੱਤੀ ਜਾ ਰਹੀ ਹੈ। ਦਿੱਲੀ ਸਰਕਾਰ ਨੇ ਦੱਸਿਆ ਕਿ ਮਹਾਰਾਸ਼ਟਰ ਦੀ 1500 ਮੀਟ੍ਰਿਕ ਟਨ ਮੰਗ ਸੀ, ਉਸ ਨੂੰ 1661 ਮੀਟ੍ਰਿਕ ਟਨ ਦਿੱਤੀ ਜਾ ਰਹੀ ਹੈ। ਜਦਕਿ ਮੱਧ ਪ੍ਰਦੇਸ਼ ਨੂੰ 445 ਮੀਟ੍ਰਿਕ ਟਨ ਆਕਸੀਜਨ ਦੇਣੀ ਸੀ, ਉਸ ਨੂੰ 540 ਮੀਟ੍ਰਿਕ ਟਨ ਦਿੱਤੀ ਜਾ ਰਹੀ ਹੈ। ਉੱਥੇ ਹੀ ਕੇਂਦਰ ਨੇ ਕਿਹਾ ਕਿ ਦਿੱਲੀ ਕੋਲ 480 ਮੀਟ੍ਰਿਕ ਟਨ ਆਕਸੀਜਨ ਲੈਣ ਲਈ ਟੈਂਕਰ ਨਹੀਂ ਹਨ।


author

Tanu

Content Editor

Related News