''ਕਾਲਾ ਜਾਦੂ'' ਕਰਨ ਦੇ ਸ਼ੱਕ ''ਚ ਵਿਅਕਤੀ ਨੇ ਗੁਆਂਢੀ ਦਾ ਕੀਤਾ ਕਤਲ

Tuesday, Aug 08, 2023 - 01:15 PM (IST)

''ਕਾਲਾ ਜਾਦੂ'' ਕਰਨ ਦੇ ਸ਼ੱਕ ''ਚ ਵਿਅਕਤੀ ਨੇ ਗੁਆਂਢੀ ਦਾ ਕੀਤਾ ਕਤਲ

ਨਵੀਂ ਦਿੱਲੀ- ਦੱਖਣੀ-ਪੱਛਮੀ ਦਿੱਲੀ ਦੇ ਜਾਫ਼ਰਪੁਰ ਕਲਾਂ 'ਚ ਇਕ ਵਿਅਕਤੀ ਨੇ 47 ਸਾਲਾ ਇਕ ਕਿਸਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਵਿਨੋਦ ਦੇ ਰੂਪ ਵਿਚ ਕੀਤੀ ਗਈ ਹੈ। ਪੁਲਸ ਮੁਤਾਬਕ ਵਿਨੋਦ ਨੂੰ ਸ਼ੱਕ ਸੀ ਕਿ ਪੀੜਤ ਨੇ ਉਸ 'ਤੇ ਕਾਲਾ ਜਾਦੂ  ਕੀਤਾ ਹੈ। ਓਧਰ ਪੁਲਸ ਡਿਪਟੀ ਕਮਿਸ਼ਨਰ ਐੱਮ. ਹਰਸ਼ਵਰਧਨ ਨੇ ਦੱਸਿਆ ਕਿ ਵਿਨੋਦ ਨੇ ਆਪਣੇ ਗੁਆਂਢੀ ਸੁਨੀਲ 'ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਗੁਆਂਢੀ ਰਾਜਪਾਲ ਨੇ ਸੁਨੀਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਚਾਕੂ ਨਾਲ ਕੀਤੇ ਗਏ ਹਮਲੇ 'ਚ ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ ਜਾਰੀ ਹੈ।

ਹਰਸ਼ਵਰਧਨ ਨੇ ਦੱਸਿਆ ਕਿ ਜਾਫਰਪੁਰ ਕਲਾਂ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀਆਂ ਧਾਰਾਵਾਂ 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਸੁਰਹੇਰਾ ਪਿੰਡ ਦੇ ਵਾਸੀ ਵਿਨੋਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਨੋਦ ਨੇ ਪੁਲਸ ਨੂੰ ਦੱਸਿਆ ਕਿ ਉਸ ਇਸ ਗੱਲ ਦਾ ਸ਼ੱਕ ਸੀ ਕਿ ਸੁਨੀਲ ਨੇ ਉਸ 'ਤੇ ਕਾਲਾ ਜਾਦੂ ਕੀਤਾ ਹੈ, ਇਸ ਉਸ ਨੇ ਉਸ 'ਤੇ ਹਮਲਾ ਕੀਤਾ। ਪੁਲਸ ਨੇ ਦੱਸਿਆ ਕਿ ਸੁਨੀਲ ਕਿਸਾਨ ਸੀ ਅਤੇ ਰਾਜਪਾਲ ਸਰਕਾਰੀ ਨੌਕਰੀ ਕਰਦਾ ਸੀ , ਜਦਕਿ ਵਿਨੋਦ ਬੇਰੋਜ਼ਗਾਰ ਹੈ।


author

Tanu

Content Editor

Related News