1,500 ਰੁਪਏ ਲਈ ਦੋਸਤ ਬਣਿਆ ਕਾਤਲ, ਗਲ਼ਾ ਵੱਢ ਕਰ ਦਿੱਤਾ ਬੇਰਹਿਮੀ ਨਾਲ ਕਤਲ

Wednesday, Feb 07, 2024 - 11:22 AM (IST)

1,500 ਰੁਪਏ ਲਈ ਦੋਸਤ ਬਣਿਆ ਕਾਤਲ, ਗਲ਼ਾ ਵੱਢ ਕਰ ਦਿੱਤਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ (ਭਾਸ਼ਾ)- ਦੱਖਣ-ਪੱਛਮੀ ਦਿੱਲੀ ਦੇ ਕੁਸੁਮਪੁਰ ਪਹਾੜੀ ਇਲਾਕੇ 'ਚ 1,500 ਰੁਪਏ ਦਾ ਕਰਜ਼ ਨਹੀਂ ਦੇ ਪਾਉਣ 'ਤੇ 35 ਸਾਲਾ ਇਕ ਵਿਅਕਤੀ ਦਾ ਉਸ ਦੇ ਦੋਸਤ ਨੇ ਸ਼ਰਾਬ ਪੀਣ ਦੌਰਾਨ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਸੰਜੇ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਵਸੰਤ ਵਿਹਾਰ ਥਾਣੇ 'ਚ ਸਵੇਰੇ 5.42 ਵਜੇ ਸੂਚਨਾ ਮਿਲੀ, ਜਿਸ 'ਚ ਫ਼ੋਨ ਕਰਨ ਵਾਲੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ।'' ਉਨ੍ਹਾਂ ਦੱਸਿਆ ਕਿ ਅਸ਼ਵਨੀ ਦਾ ਸਰੀਰ ਖੂਨ ਨਾਲ ਲੱਥਪੱਥ ਪਿਆ ਹੋਇਆ ਸੀ ਅਤੇ ਉਸ ਦਾ ਗਲ਼ਾ ਕਿਸੇ ਨੁਕੀਲੀ ਚੀਜ਼ ਨਾਲ ਵੱਢਿਆ ਗਿਆ ਸੀ।

ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ

ਅਧਿਕਾਰੀ ਨੇ ਕਿਹਾ,''ਅਪਰਾਧ ਜਾਂਚ ਦਸਤੇ ਅਤੇ ਫੋਰੈਂਸਿਕ ਵਿਗਿਆਨ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ। ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ। ਧਾਰਾ 302 (ਕਤਲ) ਦੇ ਅਧੀਨ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।'' ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਸੇ ਖੇਤਰ ਦੇ ਸੰਜੇ ਨਾਮੀ ਵਿਅਕਤੀ 'ਤੇ ਸ਼ੱਕ ਗਿਆ, ਜਿਸ ਨੂੰ ਫੜ ਲਿਆ ਗਿਆ। ਅਧਿਕਾਰੀ ਨੇ ਕਿਹਾ,''ਪੁੱਛ-ਗਿੱਛ ਦੌਰਾਨ, ਸੰਜੇ ਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਮ੍ਰਿਤਕ ਦੀ ਪਛਾਣ ਅਸ਼ਵਨੀ ਵਜੋਂ ਹੋਈ ਹੈ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਅਸ਼ਵਨੀ ਅਤੇ ਉਸ ਨੇ ਪਾਰਕਿੰਗ 'ਚ ਸ਼ਰਾਬ ਪੀਤੀ ਸੀ। ਰਾਤ ਲਗਭਗ 1.30 ਵਜੇ, ਉਸ ਨੇ ਅਸ਼ਵਨੀ ਤੋਂ ਆਪਣੇ 1,500 ਰੁਪਏ ਮੰਗੇ ਸਨ।'' ਪੁਲਸ ਨੇ ਦੱਸਿਆ ਕਿ ਅਸ਼ਵਨੀ ਦੇ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਦੋਸ਼ੀ ਨੇ ਬੋਤਲ ਤੋੜ ਕੇ ਉਸ ਦਾ ਗਲ਼ਾ ਵੱਢ ਦਿੱਤਾ। ਬਾਅਦ 'ਚ, ਉਸ ਨੇ ਅਸ਼ਵਨੀ ਦਾ ਮੋਬਾਇਨ ਫ਼ੋਨ ਕੂੜੇਦਾਨ ਕੋਲ ਲੁਕਾ ਦਿੱਤਾ ਅਤੇ ਘਰ ਚਲਾ ਗਿਆ। ਅਧਿਕਾਰੀ ਨੇ ਕਿਹਾ ਕਿ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News