ਦਿੱਲੀ : ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ, ਦੋਵੇਂ ਗ੍ਰਿਫਤਾਰ

Wednesday, Sep 11, 2019 - 01:23 AM (IST)

ਦਿੱਲੀ : ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ, ਦੋਵੇਂ ਗ੍ਰਿਫਤਾਰ

ਨਵੀਂ ਦਿੱਲੀ — ਦਿੱਲੀ 'ਚ ਇਕ ਰੂ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਉੱਤਰੀ ਦਿੱਲੀ ਦੇ ਸਮਯਪੁਰ ਬਾਦਲੀ ਇਲਾਕੇ 'ਚ ਇਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਸ਼ਖਸ ਦਾ ਨਾਂ ਸੋਨੂੰ ਹੈ। ਦਰਅਸਲ ਪੁਲਸ ਕੋਲ 9 ਸਤੰਬਰ ਨੂੰ ਸਵੇਰ ਫੋਨ ਆਇਆ, ਜਿਸ 'ਚ ਇਕ ਲੜਕੀ ਆਪਣੇ ਭਰਾ ਦੀ ਹੱਤਿਆ ਦੀ ਜਾਣਕਾਰੀ ਪੁਲਸ ਨੂੰ ਦਿੰਦੀ ਹੈ।
ਸੋਨੂੰ ਉਸ ਰਾਤ ਆਪਣੀ ਪਤਨੀ ਤੇ ਡੇਢ ਸਾਲ ਦੀ ਬੱਚੀ ਨਾਲ ਉੱਪਰ ਕਮਰੇ 'ਚ ਸੁੱਤਾ ਹੋਇਆ ਸੀ। ਇਸੇ ਦੌਰਾਨ ਪਤਨੀ ਦਾ ਪ੍ਰੇਮੀ ਛੱਤ ਤੋਂ ਉਤਰ ਕੇ ਘਰ 'ਚ ਆਇਆ ਤੇ ਪਤਨੀ ਨੇ ਮਿਲ ਕੇ ਰੱਸੀ ਨਾਲ ਸੋਨੂੰ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਤਨੀ ਨੇ ਸਵੇਰੇ ਰੋਣ ਦਾ ਡਰਾਮਾ ਕੀਤਾ ਤੇ ਕਿਹਾ ਕਿ ਕੋਈ ਹੱਤਿਆ ਕਰਕੇ ਚਲਾ ਗਿਆ। ਸੋਨੂੰ ਦੀ ਪਤਨੀ ਦੇ ਸਾਹਰ ਉਰਫ ਬਲਵਾ ਨਾਲ ਨਜਾਇਜ਼ ਸਬੰਧ ਸਨ। ਦੋਵੇਂ ਭੱਜ ਜਾਣਾ ਚਾਹੁੰਦੇ ਸਨ। ਸੋਨੂੰ ਨੂੰ ਰਾਸਤੇ 'ਚੋਂ ਹਟਾਉਣ ਲਈ ਉਨ੍ਹਾਂ ਨੇ ਮਿਲ ਕੇ 9 ਸਤੰਬਰ ਦੀ ਰਾਤ ਨੂੰ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News