ਮਾਪਿਆਂ ਦੀ ਝਿੜਕ ਤੋਂ ਬਚਣ ਲਈ ਕੁੜੀ ਨੇ ਰਚੀ ਛੇੜਛਾੜ ਦੀ ਝੂਠੀ ਕਹਾਣੀ, ਖ਼ੁਦ ਨੂੰ ਬਲੇਡ ਨਾਲ ਕੀਤਾ ਜ਼ਖ਼ਮੀ

03/20/2023 5:42:46 PM

ਨਵੀਂ ਦਿੱਲੀ- ਦਿੱਲੀ ਦੀ ਇਕ 14 ਸਾਲਾ ਕੁੜੀ ਨੇ ਇਮਤਿਹਾਨ ਚੰਗੇ ਨਾ ਹੋਣ ਦੀ ਵਜ੍ਹਾ ਕਰ ਕੇ ਆਪਣੇ ਮਾਤਾ-ਪਿਤਾ ਦੀ ਝਿੜਕ ਤੋਂ ਬਚਣ ਲਈ ਬਲੇਡ ਨਾਲ ਖ਼ੁਦ ਨੂੰ ਨੁਕਸਾਨ ਪਹੁੰਚਾਇਆ ਅਤੇ ਇਕ ਝੂਠੀ ਕਹਾਣੀ ਸੁਣਾਈ। ਕੁੜੀ ਨੇ ਦਾਅਵਾ ਕੀਤਾ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸ਼ੁਰੂ ਵਿਚ ਪਾਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ ਤਹਿਤ ਛੇੜਛਾੜ ਅਤੇ ਅਗਵਾ ਸਬੰਧੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਗਿਆ। ਜਦੋਂ ਕੁੜੀ ਨੇ ਸਭ ਕੁਝ ਕਬੂਲ ਕਰ ਲਿਆ।

ਇਹ ਵੀ ਪੜ੍ਹੋੋ-  ਦਿੱਲੀ 'ਚ ਸੜਕ ਵਿਚਕਾਰ ਕੁੜੀ ਨਾਲ ਕੁੱਟਮਾਰ, ਵਾਲ ਫੜ ਕੇ ਗੱਡੀ ’ਚ ਘੜੀਸਿਆ

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 15 ਮਾਰਚ ਨੂੰ ਪੂਰਬੀ-ਉੱਤਰੀ ਦਿੱਲੀ ਦੇ ਭਜਨਪੁਰਾ ਪੁਲਸ ਥਾਣੇ ਵਿਚ ਦਰਜ ਕੀਤਾ ਗਈ। ਪੁਲਸ ਨੇ ਦੱਸਿਆ ਕਿ ਕੁੜੀ ਨੇ ਦਾਅਵਾ ਕੀਤਾ ਸੀ ਕਿ ਸਕੂਲ ਤੋਂ ਬਾਅਦ 3 ਮੁੰਡਿਆਂ ਨੇ ਹੱਥੋਂਪਾਈ ਕੀਤੀ ਅਤੇ ਉਸ ਨੂੰ ਕੁਝ ਮੀਟਰ ਦੂਰ ਲੈ ਗਏ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਉਸ ਦੇ ਹੱਥਾਂ 'ਚ ਸੱਟਾਂ ਲੱਗੀਆਂ। ਓਧਰ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜੌਯ ਤਿਰਕੀ ਨੇ ਦੱਸਿਆ ਕਿ ਜਦੋਂ ਅਸੀਂ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਤਾਂ ਅਸੀਂ ਕੁੜੀ ਨੂੰ ਇਕੱਲੇ ਘੁੰਮਦੇ ਵੇਖਿਆ।

ਇਹ ਵੀ ਪੜ੍ਹੋੋ-  ਪੰਜਾਬ ਸਰਕਾਰ ਕਾਨੂੰਨ ਵਿਵਸਥਾ ਸੰਭਾਲ ਸਕਦੀ ਹੈ, ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਇਸ ਦਾ ਨਤੀਜਾ: 'ਆਪ'

ਫਿਰ ਅਸੀਂ ਕੁੜੀ ਨਾਲ ਗੱਲਬਾਤ ਕੀਤੀ ਅਤੇ ਸਾਡੀ ਮਹਿਲਾ ਕਰਮੀ ਨੇ ਉਸ ਨਾਲ ਗੱਲ ਕੀਤੀ ਅਤੇ ਆਖ਼ਰਕਾਰ ਕੁੜੀ ਨੇ ਖ਼ੁਲਾਸਾ ਕੀਤਾ ਕਿ 15 ਮਾਰਚ ਨੂੰ ਉਸ ਦਾ ਸਮਾਜਿਕ ਦਾ ਇਮਤਿਹਾਨ ਸੀ। ਪੇਪਰ ਚੰਗਾ ਨਹੀਂ ਹੋਇਆ ਅਤੇ ਉਸ ਨੂੰ ਡਰ ਸੀ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਝਿੜਕਣਗੇ। ਇਸ ਲਈ ਉਹ ਸਕੂਲ ਕੋਲ ਇਕ ਜਨਰਲ ਸਟੋਰ 'ਚ ਗਈ ਅਤੇ ਕੁਝ ਖਾਣ ਦਾ ਸਾਮਾਨ ਅਤੇ ਇਕ ਬਲੇਡ ਖਰੀਦਿਆ। ਜਦੋਂ ਉਹ ਇਕੱਲੀ ਬੈਠੀ ਸੀ ਤਾਂ ਉਸ ਨੇ ਬਲੇਡ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਲਿਆ। ਕੁੜੀ ਵਲੋਂ ਅਸਲੀ ਕਹਾਣੀ ਦੱਸੇ ਜਾਣ ਮਗਰੋਂ ਉਸ ਨੂੰ ਮੈਜਿਸਟ੍ਰੇਟ ਕੋਲ ਲਿਜਾ ਕੇ ਉਸ ਦਾ ਬਿਆਨ ਦਰਜ ਕਰਵਾਇਆ ਗਿਆ, ਜਿੱਥੇ ਉਸ ਨੇ ਸਵੀਕਾਰ ਕਰ ਲਿਆ ਕਿ ਉਸ ਨੇ ਖ਼ੁਦ ਨੂੰ ਸੱਟ ਪਹੁੰਚਾਈ ਅਤੇ ਝੂਠੇ ਦੋਸ਼ ਲਾਏ। ਡੀ. ਸੀ. ਪੀ. ਨੇ ਦੱਸਿਆ ਕਿ ਉਸ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਰੱਦ ਕਰ ਦਿੱਤਾ ਗਿਆ। 


Tanu

Content Editor

Related News