ਨਹੀਂ ਦਿੱਤੀ 50 ਲੱਖ ਦੀ ਰੰਗਦਾਰੀ, ਦਿਨ-ਦਿਹਾੜੇ ਜਵੈਲਰੀ ਸ਼ੋਅਰੂਮ ''ਤੇ ਚੱਲੀਆਂ ਗੋਲੀਆਂ

02/15/2023 10:21:44 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ’ਚ ਮੰਗਲਵਾਰ ਦੁਪਹਿਰ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਜਵੈਲਰੀ ਸ਼ੋਅਰੂਮ ’ਤੇ ਤਾਬੜ-ਤੋੜ ਗੋਲੀਆਂ ਚਲਾਈਆਂ। ਹਮਲਾਵਰ ਲਗਭਗ 5 ਤੋਂ 6 ਰਾਊਂਡ ਗੋਲੀਆਂ ਚਲਾਉਣ ਤੋਂ ਬਾਅਦ ਸ਼ਰੇਆਮ ਪਿਸਤੌਲਾਂ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਲੱਗਣ ਨਾਲ ਦੁਕਾਨ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਸ਼ੋਅਰੂਮ ਮਾਲਕ ਅਨੁਸਾਰ ਉਸ ਨੂੰ 6 ਜਨਵਰੀ ਨੂੰ ਖੁਦ ਨੂੰ ਗੋਗੀ ਗੈਂਗ ਦਾ ਮੈਂਬਰ ਦੱਸਣ ਵਾਲੇ ਦੀਪਕ ਬਾਕਸਰ ਨੇ ਫੋਨ ਕਰ ਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ ਅਤੇ ਪੈਸੇ ਦੇਣ ਤੋਂ ਮਨ੍ਹਾ ਕਰਨ ’ਤੇ ਉਸ ਦੇ ਬੇਟੇ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ।


Tanu

Content Editor

Related News