ਗ੍ਰੇਨੇਡ ਵਾਂਗ ਦਿਸਣ ਵਾਲਾ ਪਾਵਰ ਬੈਂਕ ਮਿਲਣ ''ਤੇ ਮਚਿਆ ਹੜਕੰਪ

Thursday, Jan 25, 2018 - 01:55 AM (IST)

ਗ੍ਰੇਨੇਡ ਵਾਂਗ ਦਿਸਣ ਵਾਲਾ ਪਾਵਰ ਬੈਂਕ ਮਿਲਣ ''ਤੇ ਮਚਿਆ ਹੜਕੰਪ

ਨਵੀਂ ਦਿੱਲੀ— ਦਿੱਲੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਸੁਰੱਖਿਆ ਕਰਮਚਾਰੀ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਕ ਯਾਤਰੀ ਦੇ ਸਮਾਨ 'ਚੋਂ ਹੈਂਡ ਗ੍ਰੇਨੇਡ ਜਿਹੀ ਦਿਸਣ ਵਾਲੀ ਚੀਜ਼ ਮਿਲੀ। ਦਿੱਲੀ ਤੋਂ ਅਹਿਮਦਾਬਾਦ ਜਾ ਰਹੀ ਫਲਾਈਟ 'ਚ ਸਵਾਰ ਹੋਣ ਜਾ ਰਹੇ ਇਕ ਯਾਤਰੀ ਦੇ ਸਾਮਾਨ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੈਂਡ ਗ੍ਰੇਨੇਡ ਜਿਹੀ ਚੀਜ਼ ਮਿਲੀ। ਜਿਸ ਨੂੰ ਦੇਖ ਕੇ ਹਵਾਈ ਅੱਡੇ ਦੇ ਕਰਮਚਾਰੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਯਾਤਰੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਪਰ ਬਾਅਦ 'ਚ ਪਤਾ ਚੱਲਿਆ ਕਿ ਯਾਤਰੀ ਕੋਲ ਹੈਂਡ ਗ੍ਰੇਨੇਡ ਨਹੀਂ ਬਲਕਿ ਪਾਵਰ ਬੈਂਕ ਹੈ। ਇਸ ਦੌਰਾਨ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਹੀ ਯਾਤਰੀ ਨੂੰ ਫਲਾਈਟ 'ਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ। 


Related News