ਦਿੱਲੀ : ਤਿਹਾੜ ਜੇਲ ''ਚ ਬੰਦ ਇਕ ਕੈਦੀ ਦੀ ਸ਼ੱਕੀ ਹਾਲਾਤ ''ਚ ਮੌਤ

Friday, Sep 20, 2019 - 08:40 PM (IST)

ਦਿੱਲੀ : ਤਿਹਾੜ ਜੇਲ ''ਚ ਬੰਦ ਇਕ ਕੈਦੀ ਦੀ ਸ਼ੱਕੀ ਹਾਲਾਤ ''ਚ ਮੌਤ

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ 'ਚ ਬੰਦ ਇਕ ਕੈਦੀ ਦੀ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੀ ਜਲਦ ਹੀ ਰਿਹਾਈ ਹੋਣ ਵਾਲੀ ਸੀ।
ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੈਦੀ ਨੇ ਮੰਗਲਵਾਰ ਨੂੰ ਜੇਲ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਦਕਿ ਮ੍ਰਿਤਕ ਦਾ ਪਰਿਵਾਰ ਪੁਲਸ 'ਤੇ ਕਿਸੇ ਸਾਜ਼ਿਸ਼ ਦੇ ਤਹਿਤ ਹੱਤਿਆ ਦਾ ਦੋਸ਼ ਲਗਾ ਰਿਹਾ ਹੈ। ਸੂਚਨਾ ਮਿਲਣ 'ਤੇ ਪਹੁੰਚੇ ਮ੍ਰਿਤਕ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਹੰਗਾਮਾ ਖੜ੍ਹਾ ਕਰ ਦਿੱਤਾ। ਕੈਦੀ ਦੇ ਪਰਿਵਾਰ ਮੁਤਾਬਕ ਉਹ 9 ਸਾਲ ਤੋਂ ਜੇਲ 'ਚ ਬੰਦ ਸੀ ਅਤੇ ਜਲਦ ਹੀ ਉਸ ਦੀ ਰਿਹਾਈ ਹੋਣ ਵਾਲੀ ਸੀ।


author

Inder Prajapati

Content Editor

Related News