ਦਿੱਲੀ: ਸਫਦਰਜੰਗ ਹਸਪਤਾਲ ਦੇ ICU ਵਾਰਡ ’ਚ ਲੱਗੀ ਅੱਗ, 50 ਮਰੀਜ਼ਾਂ ਨੂੰ ਦੂਜੀ ਥਾਂ ਕੀਤਾ ਸ਼ਿਫਟ

Wednesday, Mar 31, 2021 - 11:29 AM (IST)

ਦਿੱਲੀ: ਸਫਦਰਜੰਗ ਹਸਪਤਾਲ ਦੇ ICU ਵਾਰਡ ’ਚ ਲੱਗੀ ਅੱਗ, 50 ਮਰੀਜ਼ਾਂ ਨੂੰ ਦੂਜੀ ਥਾਂ ਕੀਤਾ ਸ਼ਿਫਟ

ਨਵੀਂ ਦਿੱਲੀ— ਬੁੱਧਵਾਰ ਯਾਨੀ ਕਿ ਅੱਜ ਸਵੇਰੇ ਰਾਜਧਾਨੀ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਅੱਗ ਲੱਗ ਗਈ। ਅੱਗ ਹਸਪਤਾਲ ਦੇ ਆਈ. ਸੀ. ਯੂ. ਵਾਰਡ ’ਚ ਲੱਗੀ। ਅੱਗ ਲੱਗਣ ਦੇ ਤਰੁੰਤ ਬਾਅਦ 50 ਮਰੀਜ਼ਾਂ ਨੂੰ ਦੂਜੇ ਵਾਰਡ ’ਚ ਸ਼ਿਫਟ ਕੀਤਾ ਗਿਆ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਾਰੇ ਮਰੀਜ਼ ਠੀਕ ਹਨ। 

PunjabKesari

ਹਸਪਤਾਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅੱਜ ਸਵੇਰੇ ਕਰੀਬ 6.35 ਵਜੇ ਪਹਿਲੀ ਮੰਜ਼ਿਲ ’ਤੇ ਸਥਿਤ ਆਈ. ਸੀ. ਯੂ. ਵਾਰਡ ’ਚ ਅੱਗ ਲੱਗ ਗਈ। ਜਿਸ ਦੀ ਸੂਚਨਾ ਅੱਗ ਬੁਝਾਊ ਦਸਤਿਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਫਾਇਰ ਬਿ੍ਰਗੇਡ ਦੀਆਂ 9 ਗੱਡੀਆਂ ਪਹੁੰਚੀਆਂ। 

ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਹਸਪਤਾਲ ਵਲੋਂ ਜਾਣਕਾਰੀ ਦਿੱਤੀ ਗਈ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਆਈ. ਸੀ. ਯੂ. ਵਾਰਡ ’ਚ ਲੱਗਭਗ 50 ਮਰੀਜ਼ ਸਨ, ਜਿਨ੍ਹਾਂ ਨੂੰ ਹਸਪਤਾਲ ਦੇ ਸਟਾਫ ਦੀ ਮਦਦ ਨਾਲ ਦੂਜੇ ਵਾਰਡ ’ਚ ਸ਼ਿਫਟ ਕੀਤਾ ਗਿਆ।


author

Tanu

Content Editor

Related News