ਦਿੱਲੀ : ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 2,877 ਮਾਮਲੇ

Friday, Jun 19, 2020 - 01:40 AM (IST)

ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਕੋਵਿਡ-19 ਦੇ 2,877 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 49,000 ਤੋਂ ਪਾਰ ਪਹੁੰਚ ਗਈ। ਸਰਕਾਰ ਵਲੋਂ ਜਾਰੀ ਇਕ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਬੁਲੇਟਿਨ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ 'ਚ 65 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,969 ਹੋ ਗਈ ਹੈ। ਬੁਲੇਟਿਨ ਦੇ ਅਨੁਸਾਰ ਹੁਣ ਤੱਕ 23,342 ਮਰੀਜ਼ ਦਾ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਤੇ ਕੋਵਿਡ-19 ਦੇ 26,669 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ ਰਿਕਾਰਡ 12,881 ਦਾ ਵਾਧਾ
ਭਾਰਤ ਵਿਚ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ 12,881 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਂਟੀਜੇਨ ਅਧਾਰਿਤ ਤੇਜ਼ ਟੈਸਟ ਵਿਧੀ ਵੀਰਵਾਰ ਨੂੰ ਲਾਂਚ ਕੀਤੀ ਗਈ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਮਹਾਮਾਰੀ 'ਤੇ 'ਬੈਠਕੇ ਕੁਰਲਾਏਗਾ' ਨਹੀਂ। ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਵਿਚ ਜਾਂਚ ਨੀਂਹ ਪੱਥਰ ਹੈ ਤੇ ਅਜਿਹੇ ਵਿਚ ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਹਰਸ਼ ਵਰਧਨ ਨੇ ਪਹਿਲੀ ਮੋਬਾਇਲ ਲੈਬਾਰਟਰੀ ਲਾਂਚ ਕੀਤੀ ਜੋ ਪੇਂਡੂ ਇਲਾਕਿਆਂ ਵਿਚ ਜਾ ਕੇ ਜਾਂਚ ਲਈ ਕਾਰਗਰ ਸਾਬਿਤ ਹੋਵੇਗੀ।


Gurdeep Singh

Content Editor

Related News